ਕੀ ਪੇਟ ਦੇ ਬਲ ਸੌਣਾ ਬੁਰਾ ਹੈ? ਇਸ ਲਈ ਸਿੱਧਾ ਜਵਾਬ ਹਾਂ ਹੈ। ਇਹ ਤੁਹਾਡੀ ਸਮੁੱਚੀ ਸਿਹਤ ਲਈ ਚੰਗਾ ਨਹੀਂ ਹੈ। ਇਸ ਨਾਲ ਤੁਹਾਡੀ ਪਿੱਠ ਅਤੇ ਗਰਦਨ ਵਿੱਚ ਦਰਦ ਹੋ ਸਕਦਾ ਹੈ।
ਜੇਕਰ ਤੁਸੀਂ ਲੰਬੇ ਸਮੇਂ ਤੱਕ ਢਿੱਡ ਦੇ ਭਾਰ ਸੌਂਦੇ ਹੋ, ਤਾਂ ਤੁਹਾਡੇ ਅੰਦਰੂਨੀ ਹਿੱਸੇ 'ਤੇ ਲੰਬੇ ਸਮੇਂ ਤਕ ਦਬਾਅ ਬਣਿਆ ਰਹਿੰਦਾ ਹੈ, ਜਿਸ ਕਾਰਨ ਅੰਤੜੀਆਂ, ਗੁਰਦਿਆਂ ਅਤੇ ਜਿਗਰ 'ਤੇ ਦਬਾਅ ਪੈ ਸਕਦਾ ਹੈ।
ਬਲੱਡ ਸਰਕੁਲੇਸ਼ਨ ਘੱਟ ਹੋ ਸਕਦਾ ਹੈ। ਜਦੋਂ ਤੁਸੀਂ ਖਾਣਾ ਖਾਣ ਦੇ ਤੁਰੰਤ ਬਾਅਦ ਉਲਟਾ ਸੌਂਦੇ ਹੋ, ਤਾਂ ਪੇਟ 'ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਪਾਚਨ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ।
ਢਿੱਡ ਦੇ ਭਾਰ ਸੌਣ ਨਾਲ ਤੁਹਾਡਾ ਚਿਹਰਾ ਲੰਬੇ ਸਮੇਂ ਤਕ ਇੱਕ ਸਥਿਤੀ ਵਿੱਚ ਦਬਾਅ ਵਿੱਚ ਰਹਿੰਦਾ ਹੈ, ਜਿਸ ਦੌਰਾਨ ਖੂਨ ਦਾ ਸੰਚਾਰ ਘੱਟ ਹੋ ਸਕਦਾ ਹੈ।ਇਸ ਨਾਲ ਝੁਰੜੀਆਂ ਦੀ ਸਮੱਸਿਆ ਹੋ ਸਕਦੀ ਹੈ।
ਜੇ ਤੁਸੀਂ ਨਿਯਮਿਤ ਤੌਰ 'ਤੇ ਪੇਟ ਦੇ ਭਾਰ ਸੌਂਦੇ ਹੋ, ਤਾਂ ਇਸ ਦਾ ਤੁਹਾਡੀ ਰੀੜ੍ਹ ਦੀ ਹੱਡੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਤੁਹਾਨੂੰ ਗਰਦਨ, ਪਿੱਠ ਅਤੇ ਕਮਰ ਵਿੱਚ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ।
ਸਿਰ ਵਿੱਚ ਭਾਰੀਪਨ ਅਤੇ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗਰਦਨ ਝੁਕੀ ਹੋਣ ਕਾਰਨ ਸਿਰ ਤਕ ਖੂਨ ਦੀ ਸਪਲਾਈ ਸੰਭਵ ਨਹੀਂ ਹੁੰਦੀ।
ਗਰਭਵਤੀ ਔਰਤਾਂ ਨੂੰ ਵੀ ਪੇਟ ਦੇ ਭਾਰ ਸੌਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਪੇਟ 'ਚ ਵਧ ਰਹੇ ਬੱਚੇ 'ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ। ਔਰਤਾਂ ਆਪਣੀਆਂ ਛਾਤੀਆਂ 'ਤੇ ਦਬਾਅ ਮਹਿਸੂਸ ਕਰ ਸਕਦੀਆਂ ਹਨ।