3 ਉਬਲੇ ਹੋਏ ਆਲੂ , 1 ਚਮਚ ਕੌਰਨ ਫਲੋਰ, 1/2 ਚਮਚਾ ਲਾਲ ਮਿਰਚ ਪਾਊਡਰ ,ਸੁਆਦ ਅਨੁਸਾਰ ਨਮਕ ,1/2 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ,ਅੱਧਾ ਚਮਚ ਚਾਟ ਮਸਾਲਾ, 1 ਚਮਚ ਅਦਰਕ ਦਾ ਪੇਸਟ ,2 ਤੋਂ 3 ਚਮਚੇ ਦਹੀਂ
1 ਚਮਚ ਹਰੀ ਚਟਨੀ,1 ਚਮਚ ਮਿੱਠੀ ਇਮਲੀ ਦੀ ਚਟਨੀ ,ਅੱਧਾ ਚਮਚ ਕਾਲਾ ਨਮਕ,1 ਚਮਚ ਧਨੀਆ ਪੱਤੇ ਬਾਰੀਕ ਕੱਟੇ ਹੋਏ ,1 ਚਮਚ ਪਿਆਜ਼ ਬਾਰੀਕ ਕੱਟਿਆ ਹੋਇਆ ,1 ਚਮਚ ਸੇਵ
ਉਬਲੇ ਹੋਏ ਆਲੂਆਂ ਨੂੰ ਛਿੱਲ ਕੇ ਇਕ ਬਰਤਨ ਵਿਚ ਰੱਖ ਲਵੋ। ਕੌਰਨ ਫਲੋਰ, ਲਾਲ ਮਿਰਚ ਪਾਊਡਰ, ਨਮਕ, ਥੋੜ੍ਹਾ ਜਿਹਾ ਚਾਟ ਮਸਾਲਾ, ਅਦਰਕ ਦਾ ਪੇਸਟ ਅਤੇ ਜੀਰਾ ਪਾਊਡਰ ਮਿਲਾਓ। ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ।
ਇਸ ਨਾਲ ਟਿੱਕੀਆਂ ਤਿਆਰ ਕਰਕੇ ਪਾਸੇ ਰੱਖੋ। ਹੁਣ ਤਵੇ 'ਤੇ ਤੇਲ ਪਾ ਕੇ ਇਨ੍ਹਾਂ ਟਿੱਕੀਆਂ ਨੂੰ ਹਲਕਾ ਫ੍ਰਾਈ ਕਰੋ। ਟਿੱਕੀਆਂ ਨੂੰ ਕ੍ਰਿਸਪੀ ਹੋਣ ਤੱਕ ਪਕਾਓ।
ਹੁਣ ਟਿੱਕੀ ਨੂੰ ਇੱਕ ਪਲੇਟ ਵਿੱਚ ਰੱਖੋ। ਇਸ ਉੱਤੇ ਹਰੀ ਚਟਨੀ, ਦਹੀਂ ਅਤੇ ਮਿੱਠੀ ਚਟਨੀ ਪਾਓ। ਇਸ 'ਤੇ ਭੁੰਨਿਆ ਹੋਇਆ ਜੀਰਾ ਪਾਊਡਰ, ਕਾਲਾ ਨਮਕ, ਲਾਲ ਮਿਰਚ ਪਾਊਡਰ ਅਤੇ ਚਾਟ ਮਸਾਲਾ ਛਿੜਕੋ।
ਹੁਣ ਇਸ ਵਿੱਚ ਕੱਟਿਆ ਹੋਇਆ ਪਿਆਜ਼ ਅਤੇ ਸੇਵ ਪਾਓ। ਅੰਤ ਵਿੱਚ ਧਨੀਆ ਪੱਤਿਆਂ ਨਾਲ ਸਜਾਓ ਅਤੇ ਸਰਵ ਕਰੋ। ਇਸ ਤਰ੍ਹਾਂ ਸਟ੍ਰੀਟ ਸਟਾਈਲ ਆਲੂ ਟਿੱਕੀ ਚਾਟ ਤਿਆਰ ਹੈ।