ਅਕਸ਼ੈ ਕੁਮਾਰ ਸਮੇਤ ਇਹ 7 ਸਿਤਾਰੇ ਕਰ ਰਹੇ ਹਨ ਹਿੱਟ ਫਿਲਮ ਦਾ ਇੰਤਜ਼ਾਰ
By Neha diwan
2023-10-12, 11:42 IST
punjabijagran.com
ਅਕਸ਼ੈ ਕੁਮਾਰ
ਅਕਸ਼ੈ ਕੁਮਾਰ ਦੀ ਆਖਰੀ ਹਿੱਟ ਫਿਲਮ ਸਾਲ 2021 'ਚ ਰਿਲੀਜ਼ ਹੋਈ 'ਸੂਰਿਆਵੰਸ਼ੀ' ਸੀ। ਇਸ ਤੋਂ ਬਾਅਦ ਫਿਲਮ ਸਟਾਰ ਨੇ 7 ਬੈਕ ਟੂ ਬੈਕ ਫਿਲਮਾਂ ਦਿੱਤੀਆਂ ਪਰ ਸੂਰਿਆਵੰਸ਼ੀ ਵਰਗੀ ਸਫ਼ਲਤਾ ਨੂੰ ਨਹੀਂ ਮਿਲੀ।
ਆਮਿਰ ਖਾਨ
ਆਮਿਰ ਖਾਨ ਇਨ੍ਹੀਂ ਦਿਨੀਂ 'ਠਗਸ ਆਫ ਹਿੰਦੋਸਤਾਨ' ਅਤੇ 'ਲਾਲ ਸਿੰਘ ਚੱਢਾ' ਵਰਗੀਆਂ ਦੋ ਫਿਲਮਾਂ ਦੇ ਕੇ ਬੈਕਫੁੱਟ 'ਤੇ ਹਨ। ਇਨ੍ਹੀਂ ਦਿਨੀਂ ਉਹ ਐਕਟਿੰਗ ਤੋਂ ਬ੍ਰੇਕ ਲੈ ਕੇ ਆਪਣੇ ਪਰਿਵਾਰ ਨੂੰ ਸਮਾਂ ਦੇ ਰਹੇ ਹਨ।
ਸਲਮਾਨ ਖਾਨ
'ਭਾਰਤ' ਤੋਂ ਬਾਅਦ ਇਹ ਫਿਲਮ ਸਟਾਰ ਕੋਈ ਵੱਡੀ ਹਿੱਟ ਫਿਲਮ ਨਹੀਂ ਦੇ ਸਕੇ।ਫਿਲਮ ਦਬੰਗ 3, ਰਾਧੇ- ਯੂਅਰ ਮੋਸਟ ਵਾਂਟੇਡ ਭਾਈ ਤੇ ਕਿਸੀ ਕਾ ਭਾਈ ਕਿਸੀ ਕੀ ਜਾਨ ਵੀ ਸਿਨੇਮਾਘਰਾਂ ਵਿੱਚ ਕੋਈ ਖਾਸ ਜਾਦੂ ਨਹੀਂ ਬਣਾ ਸਕੀਆਂ।
ਰਣਵੀਰ ਸਿੰਘ
'ਗਲੀ ਬੁਆਏ' ਤੋਂ ਬਾਅਦ ਵੀ ਸੁਪਰਸਟਾਰ ਰਣਵੀਰ ਸਿੰਘ ਇਕ ਵੀ ਵੱਡੀ ਹਿੱਟ ਫਿਲਮ ਨਹੀਂ ਦੇ ਸਕੇ ਹਨ। ਉਸ ਦੀ ਪਿਛਲੀ ਰਿਲੀਜ਼ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵੀ ਔਸਤ ਸੀ।
ਪ੍ਰਭਾਸ
ਇਸ ਲਿਸਟ 'ਚ ਭਾਰਤੀ ਸੁਪਰਸਟਾਰ ਪ੍ਰਭਾਸ ਦਾ ਨਾਂ ਵੀ ਸ਼ਾਮਲ ਹੈ। 'ਬਾਹੂਬਲੀ 2' ਤੋਂ ਬਾਅਦ ਇਹ ਅਦਾਕਾਰ ਇਕ ਵੀ ਹਿੱਟ ਫਿਲਮ ਨਹੀਂ ਦੇ ਸਕਿਆ ਹੈ। ਫਿਲਮਾਂ 'ਸਾਹੋ', 'ਰਾਧੇ ਸ਼ਿਆਮ' ਤੇ 'ਆਦਿਪੁਰਸ਼' ਵੀ ਨਹੀਂ ਚੱਲੀਆਂ
ਸ਼ਾਹਿਦ ਕਪੂਰ
'ਕਬੀਰ ਸਿੰਘ' ਤੋਂ ਬਾਅਦ ਫਿਲਮ ਸਟਾਰ ਸ਼ਾਹਿਦ ਕਪੂਰ ਵੀ ਵੱਡੀ ਹਿੱਟ ਫਿਲਮ ਲਈ ਤਰਸ ਰਹੇ ਹਨ। ਲੋਕਾਂ ਨੇ ਉਨ੍ਹਾਂ ਦੀ ਵੈੱਬ ਸੀਰੀਜ਼ 'ਫਰਜ਼ੀ' ਨੂੰ ਜ਼ਰੂਰ ਪਸੰਦ ਕੀਤਾ ਹੈ।
ਕੰਗਨਾ ਰਣੌਤ
ਚਾਰ ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੀ ਅਭਿਨੇਤਰੀ ਕੰਗਨਾ ਰਣੌਤ ਵੀ ਕਾਫੀ ਸਮੇਂ ਤੋਂ ਕਿਸੇ ਵੱਡੀ ਹਿੱਟ ਫਿਲਮ ਦੀ ਤਲਾਸ਼ ਕਰ ਰਹੀ ਸੀ। 'ਮਣੀਕਰਨਿਕਾ' ਤੋਂ ਬਾਅਦ ਕੰਗਨਾ ਰਣੌਤ ਇਕ ਵੀ ਹਿੱਟ ਫਿਲਮ ਨਹੀਂ ਦੇ ਸਕੀ।
ALL PHOTO CREDIT : INSTAGRAM/ FACEBOOK
Amitabh Bachchan ਕਿਉਂ ਸਾਲ 'ਚ ਦੋ ਵਾਰ ਮਨਾਉਂਦੇ ਹਨ ਆਪਣਾ ਜਨਮ ਦਿਨ, ਜਾਣੋ
Read More