aman fdsafad

ਅਦਾਕਾਰਾ ਵੈਭਵੀ ਉਪਾਧਿਆਏ ਦੀ ਕਾਰ ਹਾਦਸੇ 'ਚ ਮੌਤ ਹੋ, ਇਨ੍ਹਾਂ ਸੀਰੀਅਲਾਂ 'ਚ ਕੀਤਾ ਕੰਮ


By Neha diwan24, May 2023 10:59 AMpunjabijagran.com

ਵੈਭਵੀ ਉਪਾਧਿਆਏ

'sarabhai vs sarabhai' ਫੇਮ ਵੈਭਵੀ ਉਪਾਧਿਆਏ ਦੀ 22 ਮਈ ਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਅਭਿਨੇਤਰੀ ਦੀ ਉਮਰ ਸਿਰਫ 32 ਸਾਲ ਸੀ।

ਅੰਤਿਮ ਸਸਕਾਰ

ਅਦਾਕਾਰਾ ਦਾ ਅੰਤਿਮ ਸਸਕਾਰ ਮੁੰਬਈ ਵਿੱਚ ਕੀਤਾ ਜਾਵੇਗਾ। ਇਹ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਨ੍ਹਾਂ ਦੀ ਮੌਤ 'ਤੇ ਹਰ ਕੋਈ ਦੁੱਖ ਪ੍ਰਗਟ ਕਰ ਰਿਹਾ ਹੈ।

ਕਿੱਥੇ ਵਾਪਰਿਆ ਕਾਰ ਹਾਦਸਾ?

ਵੈਭਵੀ ਉਪਾਧਿਆਏ ਦੀ ਕਾਰ ਹਿਮਾਚਲ ਪ੍ਰਦੇਸ਼ ਦੇ ਕੋਲ ਉਸ ਸਮੇਂ ਹਾਦਸਾਗ੍ਰਸਤ ਹੋ ਗਈ ਜਦੋਂ ਕਾਰ ਸੜਕ 'ਤੇ ਮੋੜ ਲੈਂਦੇ ਸਮੇਂ ਖੱਡ ਵਿੱਚ ਜਾ ਡਿੱਗੀ। ਕਾਰ ਵਿੱਚ ਉਸ ਦੀ ਮੰਗੇਤਰ ਵੀ ਉਸ ਦੇ ਨਾਲ ਸੀ।

sarabhai vs sarabhai

ਵੈਭਵੀ ਉਪਾਧਿਆਏ ਲੰਬੇ ਸਮੇਂ ਤੋਂ ਟੀਵੀ ਦੀ ਦੁਨੀਆ ਵਿੱਚ ਸਰਗਰਮ ਸੀ। ਉਸਨੇ ਕਈ ਮਸ਼ਹੂਰ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ। ਉਸਨੇ ਮਸ਼ਹੂਰ ਕਾਮੇਡੀ ਸੀਰੀਅਲ ਸਾਰਾਭਾਈ ਬਨਾਮ ਸਾਰਾਭਾਈ ਵਿੱਚ ਜੈਸਮੀਨ ਦੀ ਭੂਮਿਕਾ ਨਿਭਾਈ।

ਫਿਲਮਾਂ 'ਚ ਵੀ ਕੀਤਾ ਕੰਮ

ਸੀਰੀਅਲ ਤੋਂ ਇਲਾਵਾ ਵੈਭਵੀ ਨੇ ਦੀਪਿਕਾ ਪਾਦੁਕੋਣ ਨਾਲ 2020 'ਚ 'ਛਪਾਕ' ਅਤੇ ਸਾਲ 2023 'ਚ 'ਤਿਮੀਰ' ਫਿਲਮਾਂ 'ਚ ਵੀ ਕੰਮ ਕੀਤਾ ਸੀ।

ਥੀਏਟਰ ਸਰਕਟ

ਵੈਭਵੀ ਉਪਾਧਿਆਏ ਗੁਜਰਾਤੀ ਥੀਏਟਰ ਸਰਕਟ ਵਿੱਚ ਵੀ ਬਹੁਤ ਮਸ਼ਹੂਰ ਨਾਮ ਸੀ

ਸੀਰੀਅਲ

ਟੀਵੀ ਸ਼ੋਅ 'ਸਾਰਾਭਾਈ ਬਨਾਮ ਸਾਰਾਭਾਈ' ਤੋਂ ਇਲਾਵਾ, ਉਸਨੇ ਟੀਵੀ ਸ਼ੋਅ 'ਕਿਆ ਕਸੂਰ ਹੈ ਅਮਲ ਕਾ' ਅਤੇ ਡਿਜੀਟਲ ਸੀਰੀਜ਼ 'ਪਲੀਜ਼ ਫਾਈਂਡ ਅਟੈਚਡ' ਵਿੱਚ ਵੀ ਕੰਮ ਕੀਤਾ।

Happy Birthday: ਜੂਹੀ ਚਾਵਲਾ ਦੇ ਜਨਮਦਿਨ 'ਤੇ ਜਾਣੋ ਕੁਝ ਦਿਲਚਸਪ ਗੱਲਾਂ