13 ਨਵੰਬਰ ਨੂੰ ਜੂਹੀ ਚਾਵਲਾ ਆਪਣਾ 55ਵਾਂ ਜਨਮਦਿਨ ਮਨਾ ਰਹੀ ਹੈ। ਫਿਲਮ ਇੰਡਸਟ੍ਰੀ 'ਚ ਜੂਹੀ ਹੁਣ ਤੱਕ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
1998 'ਚ ਰਿਲੀਜ਼ ਹੋਈ 'ਕਿਆਮਤ ਸੇ ਕਿਆਮਤ ਤੱਕ' ਫਿਲਮ ਤੋਂ ਜੂਹੀ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ, ਜੋ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ।
ਸ਼ਾਹਰੁਖ਼ ਖਾਨ ਤੇ ਜੂਹੀ ਦੀ ਦੋਸਤੀ ਕਾਫੀ ਡੂੰਘੀ ਹੈ। 1992 'ਚ ਆਈ 'ਰਾਜੂ ਬਨ ਗਿਆ ਜੈਂਟਲਮੈਨ' ਦੇ ਨਾਲ ਦੋਵਾਂ ਕਲਾਕਾਰਾਂ ਨੇ ਇਕੱਠੇ 8 ਤੋਂ ਵੱਧ ਫਿਲਮਾਂ ਕੀਤੀਆਂ।
ਜੂਹੀ ਦੀ ਖੂਬਸੂਰਤੀ ਦੇ ਲੋਕ ਅੱਜ ਵੀ ਦੀਵਾਨੇ ਹਨ। ਅਦਾਕਾਰਾ ਦੀਆਂ ਚੁਲਬੁਲੀਆਂ ਅਦਾਵਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹਨ।
ਅਦਾਕਾਰਾ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਤੇ ਬਲਾਕਬਸਟਰ ਫਿਲਮਾਂ ਕੀਤੀਆਂ। 1993 'ਚ ਰਿਲੀਜ਼ ਹੋਈ 'ਡਰ' ਜੂਹੀ ਦੇ ਕਰੀਅਰ ਦੀ ਬਲਾਕਬਸਟਰ ਫਿਲਮ ਹੈ।
22 ਸਤੰਬਰ ਨੂੰ ਪ੍ਰਾਈਮ 'ਤੇ ਰਿਲੀਜ਼ ਹੋਈ 'ਹਸ਼ ਹਸ਼' ਤੋਂ ਜੂਹੀ ਨੇ ਆਪਣਾ OTT ਡੈਬਿਊ ਕੀਤਾ। ਹਸ਼ ਹਸ਼ ਇੱਕ ਸਸਪੈਂਡ ਡ੍ਰਾਮਾ ਸੀਰੀਜ਼ ਹੈ।
ਅਦਾਕਾਰਾ ਨੇ 1995 'ਚ ਬਿਜ਼ਨੈੱਸਮੈਨ ਜੈ ਮਹਿਤਾ ਨਾਲ ਵਿਆਹ ਕਰ ਲਿਆ ਸੀ। ਜੂਹੀ ਦੇ ਦੋ ਬੱਚੇ ਹਨ, ਇੱਕ ਦਾ ਨਾਂ ਜਾਹਨਵੀ ਤੇ ਦੂਜੇ ਦਾ ਅਰਜੁਨ ਹੈ।