ਇਹ ਅਦਾਕਾਰਾ ਹੋਈਆਂ ਬਾਡੀ ਸ਼ੇਮਿੰਗ ਦਾ ਸ਼ਿਕਾਰ, ਮੋਟੀ ਜਾਂ ਪਤਲੀ ਹੋਣ ਕਾਰਨ ਆਈਆਂ ਸੁਰਖੀਆਂ 'ਚ


By Neha Diwan2023-02-22, 15:55 ISTpunjabijagran.com

ਬਾਲੀਵੁੱਡ ਅਭਿਨੇਤਰੀਆਂ

ਬਾਲੀਵੁੱਡ ਅਭਿਨੇਤਰੀਆਂ ਆਪਣੇ ਆਪ ਨੂੰ ਫਿੱਟ ਅਤੇ ਮੇਨਟੇਨ ਰੱਖਣ ਲਈ ਸਖਤ ਖੁਰਾਕ ਤੇ ਸਰੀਰਕ ਕਸਰਤ ਦਾ ਸਹਾਰਾ ਲੈਂਦੀਆਂ ਹਨ, ਕਿਉਂਕਿ ਦਰਸ਼ਕ ਵੀ ਉਨ੍ਹਾਂ ਨੂੰ ਫਿੱਟ ਤੇ ਮੇਨਟੇਨ ਦੇਖਣਾ ਪਸੰਦ ਕਰਦੇ ਹਨ।

ਬਾਡੀ ਸ਼ੇਮਿੰਗ

ਜੇਕਰ ਕੋਈ ਅਭਿਨੇਤਰੀ ਇਸ ਪੈਮਾਨੇ 'ਤੇ ਫਿੱਟ ਨਹੀਂ ਬੈਠਦੀ ਤਾਂ ਉਸ ਨੂੰ ਟ੍ਰੋਲ ਵੀ ਹੋਣਾ ਪੈਂਦਾ ਹੈ। ਜੀ ਹਾਂ, ਅਜਿਹੀਆਂ ਕਈ ਅਭਿਨੇਤਰੀਆਂ ਹਨ ਜਿਨ੍ਹਾਂ ਨੂੰ ਬਾਡੀ ਸ਼ੇਮਿੰਗ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।

ਸੋਨਾਕਸ਼ੀ ਸਿਨਹਾ

ਸੋਨਾਕਸ਼ੀ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੂੰ ਆਪਣੇ ਭਾਰ ਤੇ ਸਰੀਰ ਦੀ ਕਿਸਮ ਨੂੰ ਲੈ ਕੇ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ

ਇਲਿਆਨਾ ਡੀਕਰੂਜ਼

ਇਲਿਆਨਾ ਡੀਕਰੂਜ਼ ਬਾਡੀ ਡਿਸਮੋਰਫਿਕ ਡਿਸਆਰਡਰ ਤੋਂ ਪੀੜਤ ਸੀ, ਜਿਸ ਕਾਰਨ ਉਹ ਡਿਪ੍ਰੈਸ਼ਨ ਵਿੱਚ ਚਲੀ ਗਈ ਸੀ। ਇਕ ਇੰਟਰਵਿਊ 'ਚ ਅਦਾਕਾਰਾ ਨੇ ਕਿਹਾ 12 ਸਾਲ ਦੀ ਉਮਰ ਤੋਂ ਹੀ ਬਾਡੀ ਸ਼ੇਮਿੰਗ ਦਾ ਸਾਹਮਣਾ ਕਰ ਰਹੀ ਹੈ

ਤਾਰਾ ਸੁਤਾਰੀਆ

ਬਾਲੀਵੁੱਡ ਦੀ ਨੌਜਵਾਨ ਅਦਾਕਾਰਾ ਤਾਰਾ ਸੁਤਾਰੀਆ ਨੂੰ ਵੀ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪਿਆ ਹੈ। ਅਦਾਕਾਰਾ ਨੂੰ ਬਹੁਤ ਪਤਲੀ ਹੋਣ ਕਾਰਨ ਟ੍ਰੋਲ ਕੀਤਾ ਗਿਆ ਸੀ।

ਵਿਦਿਆ ਬਾਲਨ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਵਿਦਿਆ ਬਾਲਨ ਨੂੰ ਆਪਣੇ ਸਰੀਰ ਅਤੇ ਮੋਟਾਪੇ ਕਾਰਨ ਕਈ ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ

ਐਸ਼ਵਰਿਆ ਰਾਏ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਪ੍ਰੈਗਨੈਂਸੀ ਤੋਂ ਬਾਅਦ ਲੋਕਾਂ ਦੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਉਨ੍ਹਾਂ ਨੂੰ ਆਪਣੇ ਵਜ਼ਨ ਅਤੇ ਲੁੱਕ ਕਾਰਨ ਟ੍ਰੋਲ ਹੋਣਾ ਪਿਆ

ਹੁਮਾ ਕੁਰੈਸ਼ੀ

ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਵੀ ਕਈ ਵਾਰ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋ ਚੁੱਕੀ ਹੈ। ਸਾਨੂੰ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦੈ, ਕਿਉਂਕਿ ਸਾਨੂੰ ਨੌਜਵਾਨ ਲੜਕੀਆਂ ਦੇ ਸਾਹਮਣੇ ਚੰਗੇ ਰੋਲ ਮਾਡਲ ਬਣਾਉਣ ਦੀ ਲੋੜ ਹੈ।

ਅਨੁਸ਼ਕਾ ਸ਼ੈੱਟੀ

ਹੁਣ ਉਹ ਬਾਡੀ ਸ਼ੇਮਿੰਗ ਯਾਨੀ ਵਧੇ ਹੋਏ ਵਜ਼ਨ ਕਾਰਨ ਟ੍ਰੋਲ ਹੋ ਰਹੀ ਹੈ। ਪ੍ਰਸ਼ੰਸਕ ਕੁਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਵਾਂਗ ਸਲਿਮ ਹੋਣ ਦੀ ਸਲਾਹ ਦੇ ਰਹੇ ਹਨ।

ਹਾਰਦਿਕ ਪਾਂਡਿਆ ਤੇ ਨਾਤਾਸ਼ਾ ਦੇ ਸੰਗੀਤ ਸਮਾਰੋਹ 'ਚ ਦੀਆਂ ਰੋਮਾਂਟਿਕ ਫੋਟੋਆਂ ਵਾਇਰਲ