ਆਲੂ-ਪਿਆਜ਼ ਕਚੋਰੀ ਨਾਲ ਬਣਾਓ ਆਪਣਾ ਸਾਨਦਾਰ ਨਾਸ਼ਤਾ


By Neha diwan03, Nov 2024 03:55 PMpunjabijagran.com

ਕਚੋਰੀ ਦਾ ਸਵਾਦ ਕਿਸ ਨੂੰ ਪਸੰਦ ਨਹੀਂ ਹੈ? ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਕਚੋਰੀਆਂ ਉਪਲਬਧ ਹਨ, ਜਿਨ੍ਹਾਂ ਦਾ ਸਵਾਦ ਲੋਕ ਕਾਫੀ ਪਸੰਦ ਕਰਦੇ ਹਨ। ਹਾਲਾਂਕਿ ਇਨ੍ਹਾਂ 'ਚੋਂ ਆਲੂ-ਪਿਆਜ਼ ਕਚੋਰੀ ਸਭ ਤੋਂ ਮਸ਼ਹੂਰ ਹੈ।

ਆਲੂ-ਪਿਆਜ਼ ਕਚੋਰੀ

ਇਹ ਸਵੇਰ ਦੇ ਨਾਸ਼ਤੇ ਜਾਂ ਸ਼ਾਮ ਦੇ ਸਨੈਕ ਲਈ ਇੱਕ ਵਧੀਆ ਹੈ ਅਤੇ ਇਸ ਨੂੰ ਚਟਨੀ ਜਾਂ ਆਲੂ ਦੀ ਸਬਜ਼ੀ ਨਾਲ ਖਾ ਸਕਦੇ ਹੋ

ਆਲੂ-ਪਿਆਜ਼ ਦੀ ਕਚੋਰੀ ਸਮੱਗਰੀ:

2 ਕੱਪ ਕਣਕ ਦਾ ਆਟਾ ,1/2 ਚਮਚ ਲੂਣ, 2 ਚਮਚ ਤੇਲ ,ਪਾਣੀ (ਲੋੜ ਅਨੁਸਾਰ)। 2 ਵੱਡੇ ਆਲੂ (ਉਬਾਲੇ ਅਤੇ ਮੈਸ਼ ਕੀਤੇ ਹੋਏ) 1 ਵੱਡਾ ਪਿਆਜ਼ (ਬਾਰੀਕ ਕੱਟਿਆ ਹੋਇਆ), 1/2 ਚਮਚ ਹਿੰਗ, 1/2 ਚਮਚ ਜੀਰਾ, 1/2 ਚਮਚ ਧਨੀਆ ਪਾਊਡਰ ।

ਸਮੱਗਰੀ ਲਿਸਟ

1/4 ਚਮਚ ਹਲਦੀ ਪਾਊਡਰ ,1/4 ਚਮਚ ਲਾਲ ਮਿਰਚ ਪਾਊਡਰ, 1/4 ਚਮਚ ਗਰਮ ਮਸਾਲਾ ,ਸੁਆਦ ਅਨੁਸਾਰ ਲੂਣ ,ਤਲ਼ਣ ਲਈ ਤੇਲ

ਵਿਧੀ ਸਟੈਪ 1

ਇੱਕ ਵੱਡੇ ਕਟੋਰੇ ਵਿੱਚ ਆਟਾ, ਨਮਕ ਅਤੇ ਤੇਲ ਪਾਓ. ਹੌਲੀ-ਹੌਲੀ ਪਾਣੀ ਪਾ ਕੇ ਨਰਮ ਆਟੇ ਨੂੰ ਗੁਨ੍ਹੋ। ਆਟੇ ਨੂੰ ਢੱਕ ਕੇ 15-20 ਮਿੰਟ ਲਈ ਇਕ ਪਾਸੇ ਰੱਖ ਦਿਓ।ਇੱਕ ਪੈਨ ਵਿੱਚ ਤੇਲ ਗਰਮ ਕਰੋ।

ਸਟੈਪ 2

ਹਿੰਗ, ਜੀਰਾ, ਧਨੀਆ ਪਾਊਡਰ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ ਅਤੇ ਗਰਮ ਮਸਾਲਾ ਪਾ ਕੇ ਭੁੰਨ ਲਓ। ਪਿਆਜ਼ ਪਾਓ ਤੇ ਸੁਨਹਿਰੀ ਕਰੋ। ਮੈਸ਼ ਕੀਤੇ ਆਲੂ ਪਾਓ ਤੇ ਰਲਾਓ। ਸਵਾਦ ਅਨੁਸਾਰ ਨਮਕ ਪਾਓ ਅਤੇ ਮਿਲਾਓ।

ਸਟੈਪ 3

ਆਟੇ ਨੂੰ ਛੋਟੇ-ਛੋਟੇ ਗੋਲੇ ਬਣਾ ਲਓ। ਰੋਟੀ ਵਾਂਗ ਰੋਲ ਕਰੋ। ਇਸ ਦੇ ਵਿਚਕਾਰ ਸਟਫਿੰਗ ਭਰੋ ਅਤੇ ਕਿਨਾਰਿਆਂ ਨੂੰ ਫੋਲਡ ਕਰੋ ਅਤੇ ਇਸ ਨੂੰ ਗੋਲ ਆਕਾਰ ਦਿਓ।

ਸਟੈਪ 4

ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਕਚੇਰੀ ਨੂੰ ਮੱਧਮ ਅੱਗ 'ਤੇ ਸੁਨਹਿਰੀ ਹੋਣ ਤੱਕ ਫ੍ਰਾਈ ਕਰੋ। ਆਲੂ ਦੀ ਸਬਜ਼ੀ ਜਾਂ ਚਟਨੀ ਨਾਲ ਗਰਮਾ-ਗਰਮ ਕਚੋਰੀ ਪਰੋਸੋ।

ਟਿਪਸ

ਆਟੇ ਨੂੰ ਜ਼ਿਆਦਾ ਸਖਤ ਨਾ ਗੁਨ੍ਹੋ, ਨਹੀਂ ਤਾਂ ਕਚੋਰੀ ਸਖ਼ਤ ਹੋ ਜਾਵੇਗੀ। ਆਲੂ ਦੇ ਮਿਸ਼ਰਣ ਨੂੰ ਥੋੜ੍ਹਾ ਜਿਹਾ ਡਰਾਈ ਰੱਖੋ। ਕਚੋਰੀ ਨੂੰ ਘੱਟ ਅੱਗ 'ਤੇ ਹੀ ਫ੍ਰਾਈ ਕਰੋ ਨਹੀਂ ਤਾਂ ਅੰਦਰੋਂ ਕੱਚੀ ਹੀ ਰਹਿ ਜਾਵੇਗੀ।

ਜੇ ਦੇਖਣਾ ਚਾਹੁੰਦੇ ਬਰਫ ਤਾਂ ਇਨ੍ਹਾਂ 3 ਥਾਵਾਂ 'ਤੇ ਜਾਣ ਦਾ ਬਣਾਓ ਪਲਾਨ