ਕਪਲਜ਼ ਸੁੰਦਰ ਵਾਦੀਆਂ, ਸੁੰਦਰ ਝੀਲਾਂ ਤੇ ਬਰਫ਼ ਨਾਲ ਢੱਕੀਆਂ ਪਹਾੜੀਆਂ ਵਿੱਚ ਹਨੀਮੂਨ ਮਨਾਉਣਾ ਪਸੰਦ ਕਰਦੇ ਹਨ।
ਘੱਟ ਬਜਟ ਵਿੱਚ ਭਾਰਤ ਵਿੱਚ ਹਨੀਮੂਨ ਦਾ ਪਲਾਨ ਬਣਾਉਣ ਵਾਲਿਆਂ ਲਈ ਸ਼ਿਮਲਾ ਸਭ ਤੋਂ ਵਧੀਆ ਸਥਾਨ ਹੈ। ਸ਼ਿਮਲਾ ਵਿੱਚ ਬਰਫਬਾਰੀ ਆਮ ਤੌਰ 'ਤੇ ਦਸੰਬਰ ਤੇ ਫਰਵਰੀ ਦੇ ਵਿਚਕਾਰ ਹੁੰਦੀ ਹੈ।
ਜੇ ਯਾਤਰਾ ਦਾ ਪਲਾਨ ਬਣਾ ਰਹੇ ਹੋ ਤਾਂ ਤੁਸੀਂ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ। ਠੰਢ ਦੇ ਨਾਲ ਪਹਾੜੀਆਂ 'ਤੇ ਬਰਫ਼ ਦੀ ਇੱਕ ਸੁੰਦਰ ਪਰਤ ਜਮ੍ਹਾਂ ਹੋ ਜਾਂਦੀ ਹੈ।
ਸ਼ਿਮਲਾ ਤੋਂ ਮਨਾਲੀ ਤੁਹਾਡੇ ਲਈ ਥੋੜਾ ਮਹਿੰਗਾ ਹੋ ਸਕਦਾ ਹੈ। ਪਰ ਇੱਥੇ ਤੁਹਾਨੂੰ ਸ਼ਿਮਲਾ ਤੋਂ ਵੀ ਜ਼ਿਆਦਾ ਬਰਫ ਨਜ਼ਰ ਆਵੇਗੀ। ਇਹ ਉੱਚਾਈ 'ਤੇ ਸਥਿਤ ਹੈ, ਇਸ ਲਈ ਇੱਥੇ ਉਪਲਬਧ ਹੋਟਲ ਸ਼ਿਮਲਾ ਨਾਲੋਂ ਥੋੜੇ ਮਹਿੰਗੇ ਹਨ।
ਇੱਥੇ ਬਰਫਬਾਰੀ ਦਾ ਸਭ ਤੋਂ ਵਧੀਆ ਸਮਾਂ ਜਨਵਰੀ ਤੋਂ ਫਰਵਰੀ ਤੱਕ ਹੁੰਦਾ ਹੈ। ਕਿਉਂਕਿ ਇਸ ਸਮੇਂ ਇੱਥੇ ਸਭ ਤੋਂ ਵੱਧ ਬਰਫ਼ ਪੈਂਦੀ ਹੈ।
ਤੁਹਾਨੂੰ ਸ਼ਿਮਲਾ-ਮਨਾਲੀ ਦੇ ਮੁਕਾਬਲੇ ਕਸ਼ਮੀਰ ਜਾਣਾ ਥੋੜ੍ਹਾ ਮਹਿੰਗਾ ਲੱਗ ਸਕਦਾ ਹੈ। ਪਰ ਇਹ ਜਗ੍ਹਾ ਸਵਰਗ ਤੋਂ ਘੱਟ ਨਹੀਂ ਹੈ। ਕਸ਼ਮੀਰ ਨੂੰ 'ਧਰਤੀ 'ਤੇ ਸਵਰਗ' ਕਿਹਾ ਜਾਂਦਾ ਹੈ ਅਤੇ ਇਹ ਬਰਫ਼ਬਾਰੀ ਲਈ ਵਧੀਆ ਜਗ੍ਹਾ ਹੈ।
ਬਰਫ਼ ਨਾਲ ਢਕੇ ਪਹਾੜ, ਚਮਕਦੀਆਂ ਝੀਲਾਂ ਅਤੇ ਹਰਿਆਲੀ ਇਸ ਨੂੰ ਰੋਮਾਂਟਿਕ ਸਥਾਨ ਬਣਾਉਂਦੀ ਹੈ। ਜੇਕਰ ਤੁਸੀਂ ਬਰਫ ਦੇਖਣਾ ਚਾਹੁੰਦੇ ਹੋ, ਤਾਂ ਦਸੰਬਰ, ਜਨਵਰੀ ਅਤੇ ਫਰਵਰੀ ਦੇ ਮੌਸਮ ਵਿੱਚ ਇੱਥੇ ਘੁੰਮਣ ਦੀ ਯੋਜਨਾ ਬਣਾਓ।