ਸਰਦੀਆਂ ’ਚ ਗੱਚਕ ਖਾਣ ਨਾਲ ਮਿਲਦੇ ਹਨ ਇਹ 7 ਗਜ਼ਬ ਦੇ ਫਾਇਦੇ
By Neha Diwan
2023-01-18, 12:36 IST
punjabijagran.com
ਐਨਰਜੀ ਵਧਾਉਂਦੀ ਹੈ ਗੱਚਕ
ਸਰਦੀਆਂ ਵਿਚ ਗੱਚਕ ਦਾ ਸੇਵਨ ਕਾਫੀ ਫਾਇਦੇਮੰਦ ਮੰਨਿਆ ਗਿਆ ਹੈ। ਇਸ ਵਿਚ ਮੌਜੂਦ ਤਿਲ ਅਤੇ ਗੁੜ ਤੁਹਾਡੀ ਐਨਰਜੀ ਵਧਾਉਣ ਵਿਚ ਸਹਾਇਕ ਹੈ।
ਹੱਡੀਆਂ ਹੁੰਦੀਆਂ ਹਨ ਮਜਬੂਤ
ਹੱਡੀਆਂ ਹੁੰਦੀਆਂ ਹਨ ਮਜਬੂਤ ਗੱਚਕ ਵਿਚ ਮੌਜੂਦ ਕੈਲਸ਼ੀਅਮ ਦੀ ਭਾਰੀ ਮਾਤਰਾ ਨਾਲ ਤੁਹਾਡੇ ਦੰਦ ਅਤੇ ਹੱਡੀਆਂ ਨੂੰ ਮਜਬੂਤੀ ਮਿਲਦੀ ਹੈ।
ਪਚਾਉਣ ’ਚ ਵੀ ਸਹਾਇਕ
ਗੱਚਕ ’ਚ ਮੌਜੂਦ ਫਾਇਬਰ ਦੀ ਭਾਰੀ ਮਾਤਰਾ ਤੁਹਾਡੇ ਕਬਜ਼ ਅਤੇ ਗੈਸ ਵਰਗੀ ਪੇਟ ਦੀ ਪਰੇਸ਼ਾਨੀ ਤੋਂ ਵੀ ਰਾਹਤ ਦਿਲਾਉਂਦੀ ਹੈ।
ਬਲੱਡ ਪ੍ਰੈਸ਼ਰ
ਗੱਚਕ ’ਚ ਮੌਜੂਦ ਲੋੜੀਂਦੀ ਮਾਤਰਾ ਵਿਚ ਸਿਸਾਮੋਲਿਨ ਸਰਦੀਆਂ ਵਿਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਕਾਫੀ ਮਦਦਗਾਰ ਹੁੰਦਾ ਹੈ।
ਚਮੜੀ ਲਈ ਫਾਇਦੇਮੰਦ
ਠੰਢ ਦੇ ਮੌਸਮ ਵਿਚ ਗੱਚਕ ਦਾ ਸੇਵਨ ਕਰਨ ਨਾਲ ਨਾ ਸਿਰਫ਼ ਸਕਿਨ ਗਲੋਇੰਗ ਬਣਾਉਂਦੀ ਹੈ ਬਲਕਿ ਫਾਈਨ ਲਾਈਨਜ਼ ਵੀ ਘੱਟ ਹੁੰਦੀ ਹੈ।
ਐਨੀਮੀਆ ਤੋਂ ਨਿਜਾਤ
ਗੱਚਕ ਵਿਚ ਭਰਪੂਰ ਮਾਤਰਾ ਵਿਚ ਆਇਰਨ ਪਾਇਆ ਜਾਂਦਾ ਹੈ। ਅਜਿਹੇ ਵਿਚ ਇਸ ਦਾ ਸੇਵਨ ਕਰਨ ਨਾਲ ਐਨੀਮੀਆ ਦੀ ਸਮੱਸਿਆ ਵਿਚ ਵੀ ਕਾਫੀ ਫਾਇਦਾ ਮਿਲਦਾ ਹੈ।
ਬਾਡੀ ਦੀ ਗਰਮੀ
ਗੁੜ ਅਤੇ ਤਿਲ ਤੋਂ ਬਣਾਈ ਜਾਣ ਵਾਲੀ ਗੱਚਕ ਤਾਸੀਰ ਵਿਚ ਗਰਮ ਹੁੰਦੀ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਤੁਹਾਨੂੰ ਗਰਮਾਹਟ ਮਿਲਦੀ ਹੈ।
ਪਿਆਜ਼ ਨਾ ਹੋਣ 'ਤੇ ਵੀ ਗ੍ਰੇਵੀ ਨੂੰ ਗਾੜ੍ਹਾ ਕਰਨ ਲਈ ਜ਼ਰੂਰ ਅਪਣਾਓ ਇਹ 4 ਟਿਪਸ
Read More