ਇਹ ਮਸਾਲਾ ਹੈ ਬਹੁਤ ਫਾਇਦੇਮੰਦ, ਕਈ ਸਮੱਸਿਆਵਾਂ ਤੋਂ ਦਿਵਾਉਂਦਾ ਹੈ ਰਾਹਤ


By Neha diwan2024-01-26, 16:00 ISTpunjabijagran.com

ਮਸਾਲੇ

ਰਸੋਈ ਵਿੱਚ ਬਹੁਤ ਸਾਰੇ ਮਸਾਲੇ ਹੁੰਦੇ ਹਨ ਜੋ ਆਮ ਤੌਰ 'ਤੇ ਖਾਣਾ ਬਣਾਉਣ ਲਈ ਵਰਤੇ ਜਾਂਦੇ ਹਨ। ਕਈ ਮਸਾਲੇ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦੇ ਹਨ ਸਗੋਂ ਕਈ ਘਰੇਲੂ ਕੰਮਾਂ 'ਚ ਵੀ ਵਰਤੇ ਜਾਂਦੇ ਹਨ।

ਦਾਲਚੀਨੀ

ਇਸ ਖਾਸ ਮਸਾਲੇ ਨੂੰ ਦਾਲਚੀਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦੀ ਵਰਤੋਂ ਪੁਲਾਓ ਤੋਂ ਲੈ ਕੇ ਚਾਹ ਤੱਕ ਹਰ ਚੀਜ਼ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਫਾਈ, ਬਾਗਬਾਨੀ ਅਤੇ ਹੋਰ ਕਈ ਕੰਮਾਂ ਲਈ ਕੀਤੀ ਜਾਂਦੀ ਹੈ।

ਦਾਲਚੀਨੀ ਦੀ ਵਰਤੋਂ

ਰੂਮ ਫਰੈਸ਼ਨਰ ਬਣਾਉਣ ਲਈ 4-5 ਕਪੂਰ, ਲੌਂਗ, 2 ਪੀਸ ਦਾਲਚੀਨੀ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਇਸ ਵਿਚ ਤੇਲ ਪਾ ਕੇ ਮੱਛਰ ਭਜਾਉਣ ਵਾਲੀ ਮਸ਼ੀਨ ਵਿਚ ਭਰ ਦਿਓ ਤੇ ਘਰ ਨੂੰ ਖੁਸ਼ਬੂਦਾਰ ਬਣਾਉਣ ਇਸ ਨੂੰ ਵਰਤੋਂ।

ਖੁਜਲੀ ਤੋਂ ਰਾਹਤ

ਕਈ ਵਾਰ ਮੱਛਰ ਦੇ ਕੱਟਣ ਤੋਂ ਬਾਅਦ ਖਾਰਸ਼ ਅਤੇ ਕੱਟਣ ਦੇ ਨਿਸ਼ਾਨ ਰਹਿ ਜਾਂਦੇ ਹਨ। ਜਲਣ ਤੋਂ ਛੁਟਕਾਰਾ ਪਾਉਣ ਲਈ ਦਾਲਚੀਨੀ ਦੇ ਪਾਊਡਰ 'ਚ ਸ਼ਹਿਦ ਮਿਲਾ ਕੇ ਪ੍ਰਭਾਵਿਤ ਥਾਂ 'ਤੇ ਲਗਾਓ।

ਮੱਛਰਾਂ ਅਤੇ ਕੀੜਿਆਂ ਤੋਂ ਬਚਣ ਲਈ

ਸਰਦੀ ਹੋਵੇ, ਗਰਮੀ ਹੋਵੇ ਜਾਂ ਬਰਸਾਤ, ਮੱਛਰ ਹਮੇਸ਼ਾ ਸਾਨੂੰ ਪਰੇਸ਼ਾਨ ਕਰਦੇ ਹਨ। ਅਜਿਹੇ 'ਚ ਤੁਸੀਂ ਦਾਲਚੀਨੀ ਨਾਲ ਮੱਛਰਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਗਿੱਲੇਪਨ ਦੀ ਗੰਧ ਨੂੰ ਦੂਰ ਕਰਨ ਲਈ

ਇਸ ਨੂੰ ਆਪਣੇ ਅਲਮਾਰੀ ਜਾਂ ਦਰਾਜ਼ ਵਿੱਚ ਰੱਖ ਕੇ ਕੱਪੜਿਆਂ ਅਤੇ ਜੁੱਤੀਆਂ ਵਿੱਚੋਂ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।

ਬਾਗਬਾਨੀ ਲਈ

ਕੀੜੇ-ਮਕੌੜੇ ਵਾਰ-ਵਾਰ ਦਰੱਖਤਾਂ ਅਤੇ ਪੌਦਿਆਂ 'ਤੇ ਆ ਰਹੇ ਹਨ , ਇਸ ਦੇ ਲਈ ਇੱਕ ਲੀਟਰ ਪਾਣੀ ਵਿੱਚ ਦਾਲਚੀਨੀ ਪਾ ਕੇ ਰਾਤ ਭਰ ਛੱਡ ਦਿਓ, ਦਾਲਚੀਨੀ ਦੇ ਪਾਣੀ ਦਾ ਸਵੇਰੇ ਰੁੱਖਾਂ ਅਤੇ ਪੌਦਿਆਂ 'ਤੇ ਛਿੜਕਾਅ ਕਰੋ।

Velvet Suit ਧੋਣ ਸਮੇਂ ਕਰਦੇ ਹੋ ਇਹ ਗਲਤੀ? ਖਰਾਬ ਹੋ ਸਕਦੈ ਫੈਬਰਿਕ