Velvet Suit ਧੋਣ ਸਮੇਂ ਕਰਦੇ ਹੋ ਇਹ ਗਲਤੀ? ਖਰਾਬ ਹੋ ਸਕਦੈ ਫੈਬਰਿਕ
By Neha diwan
2024-01-26, 10:00 IST
punjabijagran.com
ਵੈਲਵੇਟ ਦੇ ਕੱਪੜੇ
ਸ਼ਾਹੀ ਅਤੇ ਸਟਾਈਲਿਸ਼ ਲੁੱਕ ਨੂੰ ਕੈਰੀ ਕਰਨ ਲਈ ਔਰਤਾਂ ਅਕਸਰ ਵੈਲਵੇਟ ਦੇ ਕੱਪੜੇ ਪਹਿਨਣਾ ਪਸੰਦ ਕਰਦੀਆਂ ਹਨ। ਵਿਆਹ ਹੋਵੇ, ਪਾਰਟੀ ਹੋਵੇ ਜਾਂ ਤਿਉਹਾਰ, ਵੈਲਵੇਟ ਦੇ ਸੂਟ ਔਰਤਾਂ ਦੀ ਪਸੰਦ 'ਚ ਜ਼ਰੂਰ ਸ਼ਾਮਲ ਹੁੰਦਾ ਹੈ।
ਫੈਬਰਿਕ
ਇਹ ਫੈਬਰਿਕ ਕਾਫੀ ਨਰਮ ਹੁੰਦੇ ਹਨ ਤੇ ਥੋੜੇ ਮਹਿੰਗੇ ਵੀ ਹੁੰਦੇ ਹਨ। ਇਸ ਨੂੰ ਸੰਭਾਲਣਾ ਵੀ ਔਰਤਾਂ ਦੀ ਜ਼ਿੰਮੇਵਾਰੀ ਹੈ। ਕਿਸੇ ਵੀ ਪਹਿਰਾਵੇ ਨੂੰ ਲੰਬੇ ਸਮੇਂ ਤੱਕ ਸਾਫ਼ ਰੱਖਣਾ ਆਸਾਨ ਨਹੀਂ ਹੈ।
ਵੈਲਵੇਟ ਸੂਟ ਦੀ ਦੇਖਭਾਲ
ਵੈਲਵੇਟ ਸੂਟ ਹੋਰ ਫੈਬਰਿਕ ਦੇ ਬਣੇ ਕੱਪੜੇ ਕਦੇ ਵੀ ਇੱਕਠੇ ਨਾ ਧੋਵੋ। ਦੂਜੇ ਕੱਪੜਿਆਂ ਦੇ ਰੇਸ਼ੇ ਫਸ ਜਾਂਦੇ ਹਨ ਅਤੇ ਤੁਹਾਡਾ ਸੂਟ ਖਰਾਬ ਹੋ ਸਕਦਾ ਹੈ।
ਬਲੀਚ ਦੀ ਵਰਤੋਂ ਨਾ ਕਰੋ
ਵੈਲਵੇਟ ਸੂਟ ਨੂੰ ਸਾਫ਼ ਕਰਨ ਲਈ ਕਦੇ ਵੀ ਬਲੀਚ ਦੀ ਵਰਤੋਂ ਨਾ ਕਰੋ। ਬਲੀਚਿੰਗ ਪਾਊਡਰ ਦੀ ਵਰਤੋਂ ਨਾ ਸਿਰਫ਼ ਸਾਫ਼ ਕੱਪੜੇ ਨੂੰ ਖ਼ਰਾਬ ਕਰਦੀ ਹੈ।
ਹੈਕ 1
ਵੈਲਵੇਟ ਨੂੰ ਕਦੇ ਵੀ ਗਰਮ ਪਾਣੀ 'ਚ ਨਾ ਧੋਵੋ। ਜੇਕਰ ਤੁਸੀਂ ਇਸ ਨੂੰ ਗਰਮ ਪਾਣੀ 'ਚ ਧੋਵੋ ਤਾਂ ਇਹ ਢਿੱਲੀ ਹੋ ਸਕਦੀ ਹੈ।
ਹੈਕ 2
ਬੇਕਿੰਗ ਸੋਡਾ ਅਤੇ ਨਿੰਬੂ ਦੇ ਰਸ ਦੀ ਮਦਦ ਨਾਲ ਵੇਲਵੇਟ ਸੂਟ ਦੀ ਸਫਾਈ ਕਰ ਰਹੇ ਹੋ, ਤਾਂ ਇਸ ਨੂੰ ਸਿੱਧਾ ਨਾ ਪਾਓ। ਪਹਿਲਾਂ ਇੱਕ ਛੋਟਾ ਜਿਹਾ ਪੈਚ ਲਗਾਓ ਤੇ ਦੇਖੋ ਕਿ ਕੀ ਪਹਿਰਾਵੇ ਦਾ ਰੰਗ ਫਿੱਕਾ ਪੈ ਰਿਹਾ ਹੈ।
ਹੈਕ 3
ਵੈਲਵੇਟ ਦੇ ਸੂਟ ਨੂੰ ਧੋਣ ਤੋਂ ਬਾਅਦ, ਇਸ ਨੂੰ ਬਹੁਤ ਜ਼ਿਆਦਾ ਧੁੱਪ ਵਿਚ ਨਾ ਰੱਖੋ। ਕਿਉਂਕਿ ਤੇਜ਼ ਧੁੱਪ ਮਖਮਲੀ ਫੈਬਰਿਕ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਹੈਕ 4
ਇਸ ਤੋਂ ਇਲਾਵਾ ਵੈਲਵੇਟ ਡਰੈੱਸ ਨੂੰ ਗਲਤੀ ਨਾਲ ਵੀ ਪ੍ਰੈੱਸ ਨਾ ਕਰੋ। ਜੇਕਰ ਡਰੈੱਸ 'ਚ ਵਲ ਹਨ ਤਾਂ ਤੁਸੀਂ ਉਨ੍ਹਾਂ ਨੂੰ ਸਟੀਮ ਕਰ ਕੇ ਠੀਕ ਕਰ ਸਕਦੇ ਹੋ।
ਪੁਰਾਣੀਆਂ ਫਟੀਆਂ ਜੁਰਾਬਾਂ ਸੁੱਟੋ ਨਾ ਬਸ ਇਸ ਤਰ੍ਹਾਂ ਕਰੋ ਇਸਤੇਮਾਲ
Read More