ਇਹ ਇੱਕ ਬੇਕਾਰ ਉਤਪਾਦ ਹੈ, ਜੋ ਸਾਡੇ ਖੂਨ 'ਚ ਪਾਇਆ ਜਾਂਦੈ ਸਰੀਰ ਭੋਜਨ ਤੋਂ ਬਣੇ ਪਿਊਰੀਨ ਨੂੰ ਤੋੜ ਕੇ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦਾ ਹੈ ਜਦੋਂ ਇਹ ਪਿਊਰੀਨ ਬਾਹਰ ਨਹੀਂ ਨਿਕਲਦੀ ਤਾਂ ਇਹ ਜੋੜਾਂ ਵਿੱਚ ਜਮ੍ਹਾ ਹੋਣ ਲੱਗਦੀ ਹੈ।
ਇਹ ਅਖਰੋਟ ਸੇਲੇਨਿਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ ਅਤੇ ਕਿਸੇ ਵੀ ਕਿਸਮ ਦੀ ਸੋਜ ਜਾਂ ਜਲਣ ਨੂੰ ਘੱਟ ਕਰਨ ਲਈ ਜਾਣੇ ਜਾਂਦੇ ਹਨ। ਧਿਆਨ ਰਹੇ ਕਿ ਦਿਨ 'ਚ 3-4 ਬ੍ਰਾਜ਼ੀਲ ਅਖਰੋਟ ਤੋਂ ਜ਼ਿਆਦਾ ਨਾ ਖਾਓ।
ਬਦਾਮ ਇੱਕ ਹੋਰ ਸੁੱਕਾ ਫਲ ਹੈ ਜੋ ਯੂਰਿਕ ਐਸਿਡ ਦੇ ਉੱਚ ਪੱਧਰ ਨੂੰ ਕੰਟਰੋਲ ਕਰ ਸਕਦੈ। ਬਦਾਮ ਵਿੱਚ ਪਿਊਰੀਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਤੇ ਵਿਟਾਮਿਨ-ਈ, ਮੈਂਗਨੀਜ਼ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ।
ਕਾਜੂ ਵਿੱਚ ਵਿਟਾਮਿਨ-ਕੇ, ਮੈਗਨੀਸ਼ੀਅਮ, ਮੈਂਗਨੀਜ਼ ਅਤੇ ਬੀ6 ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਹ ਤੁਹਾਨੂੰ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦੇ ਸਕਦੇ ਹਨ। ਕਾਜੂ ਵਿੱਚ ਪਿਊਰੀਨ ਐਸਿਡ ਵੀ ਘੱਟ ਪਾਇਆ ਜਾਂਦਾ ਹੈ।
ਸੌਗੀ ਵਿੱਚ ਬੋਰਾਨ ਵੀ ਹੁੰਦਾ ਹੈ। ਇਹ ਖਣਿਜ ਹੱਡੀਆਂ ਅਤੇ ਜੋੜਾਂ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ। ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ।
ਅਖਰੋਟ ਓਮੇਗਾ -3 ਨਾਲ ਭਰਪੂਰ ਹੁੰਦੇ ਹਨ ਅਤੇ ਗਠੀਏ ਲਈ ਇੱਕ ਵਧੀਆ ਪ੍ਰੋਟੀਨ ਸਰੋਤ ਮੰਨਿਆ ਜਾਂਦੈ। ਇਹ ਦਿਲ ਦੀ ਸਿਹਤ ਦੇ ਨਾਲ-ਨਾਲ ਜੋੜਾਂ ਦੇ ਦਰਦ ਲਈ ਵੀ ਬਹੁਤ ਵਧੀਆ ਡਰਾਈ ਫਰੂਟ ਸਾਬਤ ਹੋ ਸਕਦਾ ਹੈ।
ਇਨ੍ਹਾਂ ਸੁੱਕੇ ਮੇਵਿਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ ਪਰ ਧਿਆਨ ਰੱਖੋ ਕਿ ਇਨ੍ਹਾਂ ਨੂੰ ਜ਼ਿਆਦਾ ਨਾ ਲਓ। ਇਨ੍ਹਾਂ ਦੀ ਜ਼ਿਆਦਾ ਮਾਤਰਾ ਪਿਊਰੀਨ ਦੇ ਪੱਧਰ ਨੂੰ ਕੰਟਰੋਲ ਕਰ ਸਕਦੀ ਹੈ, ਪਰ ਬਾਕੀ ਸਮੱਸਿਆ ਨੂੰ ਵਧਾ ਸਕਦੀ ਹੈ।