ਭਾਰ ਘਟਾਉਣ ਲਈ ਭੋਜਨ ’ਚ ਸ਼ਾਮਲ ਕਰੋ ਇਹ 5 ਪ੍ਰੋਟੀਨ ਯੁਕਤ ਆਹਾਰ


By Tejinder Thind08, Oct 2022 05:19 PMpunjabijagran.com

ਦਾਲ

ਮੂੰਗੀ ਤੇ ਛੋਲਿਆਂ ਦੀ ਦਾਲ ਦੋਵੇਂ ਹੀ ਵਿਟਾਮਿਨ, ਮਿਨਰਲ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ। ਇਸ ਨੂੰ ਤੁਸੀਂ ਆਪਣੇ ਡਾਈਟ ਪਲਾਨ ’ਚ ਸ਼ਾਮਲ ਕਰ ਸਕਦੇ ਹੋ। ਇਕ ਕੱਪ ਦਾਲ ’ਤੇ 18 ਗ੍ਰਾਮ ਪ੍ਰੋਟੀਨ ਅਤੇ 16 ਗ੍ਰਾਮ ਫਾਇਬਰ ਪਾਇਆ ਜਾਂਦਾ ਹੈ।

ਆਂਡੇ

ਸਭ ਤੋਂ ਵਧੀਆ ਤੇ ਪੌਸ਼ਟਿਕ ਭੋਜਨ ਹੁੰਦੇ ਹਨ ਆਂਡੇ। ਇਕ ਆਂਡੇ ’ਚ 6 ਗ੍ਰਾਮ ਪ੍ਰੋਟੀਨ ਤੇ ਹੋਰ ਲੋਡ਼ੀਂਦੇ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਦੇ ਹਨ।

ਪਨੀਰ

ਲੋਅ ਕੈਲੋਰੀ ਫੂਡ ’ਚ ਪਨੀਰ ਨੂੰ ਸ਼ਾਮਲ ਕੀਤਾ ਗਿਆ ਹੈ। 100 ਗ੍ਰਾਮ ਪਨੀਰ ’ਚ 11 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ।

ਸੁੱਕੇ ਮੇਵੇ

ਨਟਸ ਤੇ ਸੀਡਸ ’ਚ ਪ੍ਰੋਟੀਨ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਕ ਮੁੱਠੀ ਬਾਦਾਮ ’ਚ 6 ਤੋਂ 10 ਗ੍ਰਾਮ ਪ੍ਰੋਟੀਨ ਹੁੰਦਾ ਹੈ। ਸੁੱਕੇ ਮੇਵੇ ਖਾਣ ਨਾਲ ਪੇਟ ਵੀ ਕਾਫੀ ਦੇਰ ਭਰਿਆ ਮਹਿਸੂਸ ਹੁੰਦਾ ਹੈ।

ਚਿਕਨ

ਮਾਸਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਸਭ ਤੋਂ ਬਿਹਤਰੀਨ ਸੋਮਾ ਚਿਕਨ ਹੈ। 85 ਗ੍ਰਾਮ ਚਿਕਨ ’ਚ 20 ਗ੍ਰਾਮ ਪ੍ਰੋਟੀਨ ਅਤੇ 1 ਗ੍ਰਾਮ ਫੈਟ ਹੁੰਦੀ ਹੈ। ਘੱਟ ਕੈਲੋਰੀ ਫੂਡ ਹੋਣ ਕਾਰਨ ਤੁਸੀਂ ਇਸ ਨੂੰ ਰੋਜ਼ਾਨਾ ਡਾਈਟ ’ਚ ਸ਼ਾਮਲ ਕਰ ਸਕਦੇ ਹੋ।

ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਭਿੰਡੀ