ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਫਿਲਮ ਕਲੀ ਜੋਟਾ ਕਾਰਨ ਅੱਜ ਕੱਲ੍ਹ ਸੁਰਖੀਆਂ ’ਚ ਹੈ।
ਇਸ ਫਿਲਮ ਵਿਚ ਸਤਿੰਤਰ ਸਰਤਾਜ ਤੇ ਨੀਰੂ ਬਾਜਵਾ ਦੀ ਜੋੜੀ ਨੇ ਬਾਕਮਾਲ ਅਦਾਕਾਰੀ ਕਰਕੇ ਦਰਸ਼ਕਾਂ ਦੇ ਦਿਲ ਜਿੱਤ ਲਏ ਹਨ।
ਇਸ ਫਿਲਮ ਲਈ ਨੀਰੂ ਨੇ ਹਮੇਸ਼ਾ ਵਾਂਗ ਆਪਣੇ ਕਰੈਕਟਰ ਵਿਚ ਢਲਣ ਲਈ ਬਾਕਮਾਲ ਟਰਾਂਸਫਾਰਮੇਸ਼ਨ ਕੀਤਾ ਹੈ ਤੇ ਆਪਣੇ ਰੋਲ ਨੂੰ ਬਾਖੂਬੀ ਨਿਭਾਇਆ ਹੈ।
ਨੀਰੂ ਨੇ ਇੰਸਟਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਅਣਤਰਤੀਬੇ ਵਾਲ ਕੱਟ ਰਹੀ ਹੈ। ਉਸ ਦੇ ਚਿਹਰੇ ’ਤੇ ਉਦਾਸੀ ਤੇ ਮਾਯੂਸੀ ਸਾਫ਼ ਝਲਕ ਰਹੀ ਹੈ।
ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵੀਜ਼ਨ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੰਜਾਬੀ ਇੰਡਸਟਰੀ ਵੱਲ ਰੁਖ਼ ਕੀਤਾ ਤੇ ਕਾਮਯਾਬੀ ਹਾਸਲ ਕੀਤੀ।
ਅਦਾਕਾਰਾ ਨੀਰੂ ਬਾਜਵਾ ਨੇ ਜਿਥੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ, ਉਥੇ ਫਿਟਨੈਸ ਤੇ ਖੂਬਸੂਰਤੀ ਨੂੰ ਲੈ ਕੇ ਵੀ ਚਰਚਾ ’ਚ ਰਹਿੰਦੀ ਹੈ।
42 ਸਾਲ ਦੀ ਨੀਰੂ ਬਾਜਵਾ ਅਸਲ ਜ਼ਿੰਦਗੀ ’ਚ ਤਿੰਨ ਬੱਚਿਆਂ ਦੀ ਮਾਂ ਹੈ ਪਰ ਉਸ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਪੰਜਾਬੀ ਇੰਡਸਟਰੀ ਦੀ ਹਰਦਿਲ ਅਜ਼ੀਜ਼ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ।
ਨੀਰੂ ਦਾ ਹਰ ਅੰਦਾਜ਼ ਉਨ੍ਹਾਂ ਦੇ ਫੈਨਜ਼ ਲਈ ਕਾਤਲਾਨਾ ਹੈ। ਉਸ ਦੀਆਂ ਬੋਲਡ ਲੁਕ ਤਸਵੀਰਾਂ ਵੀ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।