8 ਕਾਰਨ ਜੋ ਤੁਹਾਨੂੰ ਲੱਦਾਖ ਜਾਣ ਲਈ ਕਰ ਦੇਣਗੇ ਮਜਬੂਰ


By Ramandeep Kaur2022-10-18, 11:17 ISTpunjabijagran.com

ਖੁਸ਼ਗਵਾਰ ਮੌਸਮ

ਹਲਕੀਆਂ ਸਰਦ ਹਵਾਵਾਂ 'ਚ ਬੈਠ ਕੇ ਤੁਸੀਂ ਮੌਸਮ ਦਾ ਆਨੰਦ ਮਾਣ ਸਕੋਗੇ।

ਟੂਰਿਸਟ ਨਾ ਬਰਾਬਰ

ਅਕਤੂਬਰ ਦੇ ਮਹੀਨੇ ਤਕ ਸੈਲਾਨੀਆਂ ਦੀ ਆਮਦ ਕਾਫੀ ਘੱਟ ਜਾਂਦੀ ਹੈ। ਉਥੇ ਬਹੁਤ ਘੱਟ ਸੈਲਾਨੀ ਹੋਣ ਕਾਰਨ ਤੁਸੀਂ ਸ਼ਾਂਤੀ ਨਾਲ ਮੌਸਮ ਦਾ ਆਨੰਦ ਲੈ ਸਕਦੇ ਹੋ। ਇਸ ਸਮੇਂ ਕੈਫੇ, ਹੋਟਲ ਵੀ ਭਰੇ ਨਹੀਂ ਹੁੰਦੇ।

ਫੁਰਸਤ ਦੇ ਪਲਾਂ ਦਾ ਲਓ ਮਜ਼ਾ

ਅਰਤੂਬਰ ਮਹੀਨੇ ਸੈਲਾਨੀਆਂ ਦੀ ਕਮੀ ਕਾਰਨ ਤੁਹਾਨੂੰ ਕਿਤੇ ਵੀ ਭੀੜ ਨਹੀਂ ਮਿਲੇਗੀ। ਇਸ ਲਈ ਤੁਹਾਨੂੰ ਕਿਤੇ ਵੀ ਜਾਣ ਲਈ ਕਾਹਲ ਨਹੀਂ ਕਰਨੀ ਪਵੇਗੀ ਤੇ ਤੁਸੀਂ ਆਪਣੇ ਸਮੇਂ ਦਾ ਭਰਪੂਰ ਆਨੰਦ ਮਾਣ ਸਕਦੇ ਹੋ।

ਬਾਹਰ ਘੁੰਮਣ ਲਈ ਪ੍ਰਫੈਕਟ ਸਮਾਂ

ਅਕਤੂਬਰ ਮਹੀਨੇ ਬਹੁਤੀ ਠੰਢ ਨਹੀਂ ਹੁੰਦੀ, ਇਸ ਲਈ ਬਾਹਰ ਘੁੰਮਣ ਲਈ ਇਹ ਪ੍ਰਫੈਕਟ ਸਮਾਂ ਹੈ। ਇਨ੍ਹਾਂ ਦਿਨਾਂ 'ਚ ਬਾਰਸ਼ ਵੀ ਨਹੀਂ ਹੁੰਦੀ। ਧੁੱਪ ਖਿੜੀ ਰਹਿੰਦੀ ਹੈ। ਅਜਿਹੇ ਮੌਸਮ 'ਚ ਬਾਹਰ ਘੁੰਮਣ ਦਾ ਬਹੁਤ ਮਜ਼ਾ ਆਉਂਦਾ ਹੈ।

ਫਲਾਈਟ ਡੀਲ ਦਾ ਫਾਇਦਾ

ਲੱਦਾਖ 'ਚ ਇਸ ਮਹੀਨੇ ਆਫ ਸੀਜ਼ਨ ਕਰ ਕੇ ਫਲਾਈਟ ਅਤੇ ਹੋਟਲ 'ਚ ਭਾਰੀ ਡਿਸਕਾਉਂਟ ਮਿਲ ਜਾਂਦਾ ਹੈ। ਇਸ ਲਈ ਇਸ ਮੌਕੇ ਦਾ ਲਾਭ ਲਿਆ ਜਾ ਸਕਦਾ ਹੈ।

ਲੱਦਾਖ ਦਾ ਹਾਰਵੈਸਟ ਫੈਸਟੀਵਲ

ਹਰ ਸਾਲ ਇਕ ਸਤੰਬਰ ਤੋਂ 15 ਸਤੰਬਰ ਤਕ ਹਾਰਵੈਸਟ ਫੈਸਟੀਵਲ ਮਨਾਇਆ ਜਾਂਦਾ ਹੈ। ਇਸ ਰੰਗਾਂ ਨਾਲ ਭਰੇ ਸੱਭਿਆਚਾਰਕ ਤਿਉਹਾਰ ਨੂੰ ਦੇਖਣ ਜ਼ਰੂਰ ਜਾਣਾ ਚਾਹੀਦਾ ਹੈ।

ਰਾਤ ਨੂੰ ਜਗਮਗਾਉਂਦੇ ਤਾਰੇ

ਅਕਤੂਬਰ ਮਹੀਨੇ ਦਾ ਮੌਸਮ ਸਾਫ਼ ਹੋਣ ਕਾਰਨ ਤੁਸੀਂ ਘੰਟਿਆਂਬੱਧੀ ਆਸਮਾਨ ਵਿਚ ਤਾਰੇ ਦੇਖ ਸਕਦੇ ਹੋ। ਰਾਤ ਨੂੰ ਏਨੀ ਠੰਢ ਨਹੀਂ ਹੋਵੇਗੀ ਕਿ ਤੁਸੀਂ ਬਾਹਰ ਹੀ ਨਾ ਬੈਠ ਸਕੋ।

ਕੈਂਪਿੰਗ ਦਾ ਲਓ ਮਜ਼ਾ

ਹਰ ਪਾਸੇ ਖੂਬਸੂਰਤ ਨਜ਼ਾਰੇ ਤੇ ਸ਼ਾਂਤੀ ਦਾ ਭਰਪੂਰ ਮਜ਼ਾ ਲੈਣ ਲਈ ਕੈਂਪਿੰਗ ਜ਼ਰੂਰ ਕਰੋ। ਇਥੇ ਤੁਸੀਂ ਆਪਣੇ ਦੋਸਤਾਂ ਜਾਂ ਫਿਰ ਪਰਿਵਾਰ ਨਾਲ ਮਜ਼ਾ ਲੈ ਸਕਦੇ ਹੋ।

Earphones Effects: ਈਅਰਫੋਨ ਨਾਲ ਹੋ ਰਹੀ ਹੈ ਬੋਲੇਪਣ ਦੀ ਸਮੱਸਿਆ