v> ਸਾਨ ਫਰਾਂਸਿਸਕੋ, ਆਈਏਐੱਨਐੱਸ : ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੇ 2015 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਕ ਭੜਕਾਊ ਪੋਸਟ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੰਪਨੀ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਰੋਕ ਦਿੱਤਾ। ਦਿ ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ ਫੇਸਬੁੱਕ ਨੇ ਕਥਿਤ ਤੌਰ 'ਤੇ ਰਾਜਨੀਤਕ ਬਿਆਨ ਦੇ ਨਾਂ 'ਤੇ ਟਰੰਪ ਦੇ ਭੜਕਾਊ ਪੋਸਟ ਨੂੰ ਜਾਰੀ ਰੱਖਣ ਲਈ ਨਿਯਮਾਂ ਨੂੰ ਬਦਲ ਦਿੱਤਾ। ਟਰੰਪ ਉਦੋਂ 2016 ਦੇ ਅਮਰੀਕੀ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਉਮੀਦਵਾਰ ਸੀ। ਐਤਵਾਰ ਨੂੰ ਦਿ ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ 2015 'ਚ ਟਰੰਪ ਵੱਲੋਂ ਮੁਸਲਿਮ ਪਰਵਾਸੀਆਂ 'ਤੇ ਪਾਬੰਦੀ ਲਾਉਣ ਨੂੰ ਲੈ ਕੇ ਇਕ ਵੀਡੀਓ ਪੋਸਟ ਕੀਤੀ ਜੁਕਰਬਰਗ ਸਣੇ ਫੇਸਬੁੱਕ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਗੰਭੀਰ ਆਲੋਚਨਾ ਕੀਤੀ ਸੀ। ਉਹ ਇਸ ਪੋਸਟ ਨੂੰ ਹਟਾਉਣਾ ਚਾਹੁੰਦੇ ਸੀ ਪਰ ਕੰਪਨੀ ਨੇ ਇਸ ਪੋਸਟ ਨੂੰ ਰਾਜਨੀਤਕ ਬਿਆਨ ਦੇ ਨਾਂ 'ਤੇ ਜਗ੍ਹਾ ਦਿੱਤੀ। ਸੂਤਰਾਂ ਤੇ ਅੰਦਰੂਨੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਇਸ ਤਰ੍ਹਾਂ ਦੇ ਪਦਾਂ ਲਈ ਰਾਜਨੀਤਕ ਪ੍ਰਚਾਰ ਦੇ ਨਾਮ 'ਤੇ ਬਣੇ ਰਹਿਣਾ ਚਾਹੀਦਾ ਹੈ। ਨਿਊਜ਼ ਏਜੰਸੀ ਆਈਏਐੱਨਐੱਸ ਮੁਤਾਬਕ ਰਿਪੋਰਟ ਨੇ ਸੂਤਰਾਂ ਤੇ ਅੰਦਰੂਨੀ ਦਸਤਾਵੇਜ਼ਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।

Posted By: Ravneet Kaur