ਇਕਵਿੰਦਰ ਸਿੰਘ ਢੱਟ, ਯੂਬਾ ਸਿਟੀ : ਬੀਤੇ ਦਿਨ ਸਥਾਨਕ ਪੰਜਾਬੀ ਭਾਈਚਾਰੇ 'ਤੇ ਇਕ ਹੋਰ ਕਹਿਰ ਟੁੱਟ ਪਿਆ ਜਦੋਂ ਇੱਥੋਂ ਦਾ ਇਕ ਹੋਰ ਪੰਜਾਬੀ ਨੌਜਵਾਨ ਸੜਕੀ ਹਾਦਸੇ ਵਿਚ ਆਪਣੀ ਜਾਨ ਗਵਾ ਬੈਠਾ । 36 ਸਾਲਾ ਨੌਜਵਾਨ ਹਰਿਮੰਦਰ ਸਿੰਘ ਧਾਲੀਵਾਲ ਜੋ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ, ਆਪਣਾ ਟਰੱਕ ਲੈ ਕੇ ਵਾਸ਼ਿੰਗਟਨ ਪ੍ਰਾਂਤ ਵਿਚ ਭਾੜਾ ਲੈ ਕੇ ਗਿਆ ਸੀ ।ਉੱਥੇ ਦੀ ਦੱਖਣੀ ਬੈਂਟਨ ਕਾਉਂਟੀ ਵਿੱਚ ਪੈਂਦੇ ਹਾਈ-ਵੇਅ ਨੰਬਰ 14 ਦੀ ਸੜਕ ‘ਤੇ ਉਸ ਦਾ ਟਰੱਕ ਅਚਾਨਕ ਪਲਟ ਗਿਆ ਤੇ ਟਰੱਕ ਡਰਾਈਵਰ ਹਰਮਿੰਦਰ ਸਿੰਘ ਧਾਲੀਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ । ਇਹ ਟਰੱਕ ਕਿਵੇਂ ਪਲਟਿਆ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਇਹ ਅਭਾਗਾ ਟਰੱਕ ਸਥਾਨਕ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇੱਕ ਮਸ਼ਹੂਰ ਟਰੱਕ ਕੰਪਨੀ ਦਾ ਸੀ ।ਆਪਣੀ ਜਾਨ ਗਵਾਉਣ ਵਾਲੇ ਇਸ ਨੌਜਵਾਨ ਦਾ ਪਿਛੋਕੜ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਾਣਕੀ ਨਾਲ ਦੱਸਿਆ ਜਾ ਰਿਹਾ ਹੈ।

Posted By: Tejinder Thind