ਨਿਊਯਾਰਕ (ਏਜੰਸੀ) : ਧਾਰਾ 370 ਦੀ ਵਿਵਸਥਾ ਖ਼ਤਮ ਕੀਤੇ ਜਾਣ 'ਤੇ ਭਾਰਤ ਖ਼ਿਲਾਫ਼ ਲਾਮਬੰਦੀ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨ ਨੂੰ ਹਰ ਥਾਂ ਮੂੰਹ ਦੀ ਖਾਣੀ ਪੈ ਰਹੀ ਹੈ। ਹੁਣੇ ਜਿਹੇ ਇੱਥੇ ਇਕ ਪ੍ਰੋਗਰਾਮ 'ਚ ਕਿ ਪਾਕਿਸਤਾਨੀ ਨਾਗਰਿਕ ਸੰਯੁਕਤ ਰਾਸ਼ਟਰ (ਯੂਐੱਨ) 'ਚ ਪਾਕਿ ਦੀ ਸਥਾਈ ਨੁਮਾਇੰਦਗੀ ਮਲੀਹਾ ਲੋਧੀ 'ਤੇ ਭੜਕ ਗਿਆ। ਲੋਧੀ ਨੂੰ ਚੋਰ ਦੱਸਦੇ ਹੋਏ ਉਸਨੇ ਕਿਹਾ ਕਿ ਉਹ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦੇ ਲਾਇਕ ਨਹੀਂ ਹੈ। ਯੂਐੱਨ ਦੇ ਪ੍ਰੋਗਰਾਮ 'ਚ ਹੋਈ ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿਚ ਲੋਧੀ ਉਸ ਪਾਕਿਸਤਾਨੀ ਨਾਗਰਿਕ ਦੇ ਸਵਾਲਾਂ ਤੋਂ ਬਚਦੀ ਨਜ਼ਰ ਆ ਰਹੀ ਹੈ। ਪ੍ਰਰੋਗਰਾਮ ਦੌਰਾਨ ਜਦੋਂ ਉਹ ਮੀਡੀਆ ਨਾਲ ਗੱਲ ਕਰ ਰਹੀ ਸੀ ਤਾਂ ਇਕ ਸ਼ਖਸ ਨੇ ਅੱਗੇ ਆ ਕੇ ਉਨ੍ਹਾਂ ਨੂੰ ਪੁੱਿਛਆ ਕਿ ਉਸਦੇ ਸਵਾਲਾਂ ਦਾ ਜਵਾਬ ਦੇਣ ਲਈ ਉਨ੍ਹਾਂ ਕੋਲ ਇਕ ਮਿੰਟ ਦਾ ਸਮਾਂ ਹੈ। ਲੋਧੀ ਦੇ ਜਵਾਬ ਦਾ ਇੰਤਜ਼ਾਰ ਕੀਤੇ ਬਿਨਾ ਉਹ ਉਨ੍ਹਾਂ ਨੂੁੰ ਪੁੱਛਣ ਲੱਗਾ, 'ਤੁਸੀਂ ਪਿਛਲੇ 15-20 ਸਾਲਾਂ ਤੋਂ ਕੀ ਕਰ ਰਹੇ ਹੋ? ਤੁਸੀਂ ਸਾਡੇ ਤਰੀਕੇ ਨਾਲ ਨੁਮਾਇੰਦਗੀ ਨਹੀਂ ਕਰ ਰਹੇ।' ਲੋਧੀ ਦੇ ਕਹਿਣ 'ਤੇ ਵੀ ਉਹ ਸ਼ਖਸ ਚੁੱਪ ਨਹੀਂ ਹੋਇਆ। ਜਦੋਂ ਉਹ ਜਾਣ ਲੱਗੀ ਤਾਂ ਉਹ ਉਨ੍ਹਾਂ ਦੇ ਪਿੱਛੇ ਜਾਂਦੇ ਹੋਏ ਕਹਿਣ ਲੱਗਾ, 'ਤੁਸੀਂ ਸਾਡਾ ਪੈਸਾ ਚੋਰੀ ਕਰ ਰਹੇ ਹੋ। ਤੁਸੀਂ ਚੋਰ ਹੋ ਅਤੇ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦੇ ਲਾਇਕ ਨਹੀਂ ਹੋ।'

ਕੁਝ ਘੰਟਿਆਂ 'ਚ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਕੁਝ ਟਵਿਟਰ ਯੂਜ਼ਰਾਂ ਨੇ ਉਸ ਪਾਕਿਸਤਾਨੀ ਨਾਗਰਿਕ ਦੀ ਹਮਾਇਤ ਕੀਤੀ ਹੈ ਤੇ ਲੋਧੀ ਨੂੰ ਪਾਕਿਸਤਾਨ ਵਾਪਸ ਭੇਜਣ ਦੀ ਮੰਗ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ, 'ਲੋਧੀ ਸਾਡੇ ਪੈਸਿਆਂ ਦੀ ਦੁਰਵਰਤੋਂ ਕਰ ਕੇ ਐਸ਼ ਕਰ ਰਹੀ ਹੈ। ਸਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੇ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਲਈ ਕੁਝ ਨਹੀਂ ਕੀਤਾ।'