ਰਿਵਰਸਾਈਡ (ਅਮਰੀਕਾ) (ਏਪੀ) : 2015 ਵਿਚ ਦੱਖਣੀ ਕੈਲੀਫੋਰਨੀਆ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਪਤੀ-ਪਤਨੀ ਜੋੜੇ ਵੱਲੋਂ ਵਰਤੀ ਗੰਨ ਖ਼ਰੀਦਣ ਵਾਲੇ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਹਮਲੇ ਵਿਚ 14 ਲੋਕਾਂ ਦੀ ਮੌਤ ਹੋ ਗਈ ਸੀ। ਗੰਨ ਖ਼ਰੀਦਣ ਵਾਲੇ ਵਿਅਕਤੀ ਦੀ ਪਛਾਣ ਐਨਰਿਕ ਮਾਰਕੁਏਜ਼ ਵਜੋਂ ਹੋਈ ਹੈ ਜਿਸ ਨੇ ਰਿਜ਼ਵਾਨ ਫਾਰੂਕ ਤੇ ਉਸ ਦੀ ਪਤਨੀ ਤਾਸ਼ਫੀਨ ਮਲਿਕ ਵੱਲੋਂ 2015 'ਚ ਅੱਤਵਾਦੀ ਹਮਲੇ ਵੇਲੇ ਵਰਤੀ ਗੰਨ ਖ਼ਰੀਦੀ ਸੀ। ਇਹ ਦੋਵੇਂ ਦੋਸ਼ੀ ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਗਏ ਸਨ। ਅਦਾਲਤ ਵਿਚ ਪੀੜਤਾਂ ਦੇ ਪਰਿਵਾਰਾਂ ਨੇ ਮੰਗ ਕੀਤੀ ਸੀ ਕਿ ਦੋਸ਼ੀ ਨੂੰ ਲੰਬੀ ਸਜ਼ਾ ਦਿੱਤੀ ਜਾਵੇ।