SPY Balloon Row: ਜਾਸੂਸੀ ਗੁਬਾਰਿਆਂ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ। ਰਾਸ਼ਟਰਪਤੀ ਜੋਅ ਬਾਇਡਨ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਅਮਰੀਕੀ ਹਵਾਈ ਸੈਨਾ ਨੇ ਮਿਜ਼ਾਈਲ ਦਾਗ ਕੇ ਸ਼ੱਕੀ ਗੁਬਾਰੇ ਨੂੰ ਨਸ਼ਟ ਕਰ ਦਿੱਤਾ। (ਹੇਠਾਂ ਵੀਡੀਓ ਦੇਖੋ)

ਇਸ ਤੋਂ ਬਾਅਦ ਚੀਨ ਭੜਕ ਗਿਆ। ਡਰੈਗਨ ਨੇ ਤੁਰੰਤ ਜਵਾਬ ਦਿੱਤਾ ਕਿ ਇਹ ਇੱਕ ਨਾਗਰਿਕ ਹਵਾਈ ਜਹਾਜ਼ ਸੀ। ਅਮਰੀਕਾ ਨੂੰ ਇਸ ਮੁੱਦੇ ਨੂੰ ਪੇਸ਼ੇਵਰ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਸੀ।

ਇਸ ਦੇ ਨਾਲ ਹੀ ਚੀਨ ਨੇ ਅਮਰੀਕਾ ਨੂੰ ਜਵਾਬੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਚੀਨ ਦਾ ਕਹਿਣਾ ਹੈ ਕਿ ਅਮਰੀਕਾ ਨੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਤਿੰਨ ਹਵਾਈ ਅੱਡਿਆਂ ਨੂੰ ਬੰਦ ਕਰਕੇ ਮਿਜ਼ਾਈਲ ਦਾਗੀ

ਇਸ ਤੋਂ ਪਹਿਲਾਂ ਅਮਰੀਕਾ ਨੇ ਇਕ ਮਿਜ਼ਾਈਲ ਦਾਗ ਕੇ ਉਸ ਗੁਬਾਰੇ ਨੂੰ ਨਸ਼ਟ ਕਰ ਦਿੱਤਾ ਜੋ ਲਗਪਗ ਤਿੰਨ ਦਿਨਾਂ ਤੋਂ ਅਸਮਾਨ 'ਚ ਘੁੰਮ ਰਿਹਾ ਸੀ। ਇਸ ਲਈ ਵਾਧੂ ਚੌਕਸੀ ਵਰਤੀ ਗਈ। ਨੇੜਲੇ ਤਿੰਨ ਹਵਾਈ ਅੱਡਿਆਂ ਨੂੰ ਕੁਝ ਸਮੇਂ ਲਈ ਬੰਦ ਰੱਖਿਆ ਗਿਆ।ਇਸ ਤੋਂ ਪਹਿਲਾਂ ਮਾਹਿਰਾਂ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਜੇਕਰ ਗੁਬਾਰੇ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਇਸ ਦਾ ਮਲਬਾ ਆਮ ਨਾਗਰਿਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਚੀਨ ਦਾ ਇੱਕ ਹੋਰ ਜਾਸੂਸੀ ਗੁਬਾਰਾ ਦਿਖਾਈ ਦਿੱਤਾ

ਇਸ ਦੌਰਾਨ, ਲਾਤੀਨੀ ਅਮਰੀਕੀ ਖੇਤਰ ਵਿੱਚ ਇੱਕ ਹੋਰ ਸ਼ੱਕੀ ਚੀਨੀ ਜਾਸੂਸੀ ਗੁਬਾਰਾ ਦੇਖਿਆ ਗਿਆ ਹੈ। ਸ਼ੁੱਕਰਵਾਰ ਨੂੰ ਅਮਰੀਕਾ ਦੇ ਅਸਮਾਨ ਵਿੱਚ ਤਿੰਨ ਬੱਸਾਂ ਦੇ ਆਕਾਰ ਦਾ ਇੱਕ ਗੁਬਾਰਾ ਦੇਖਿਆ ਗਿਆ। ਇਹ ਚੀਨ ਦਾ ਜਾਸੂਸੀ ਗੁਬਾਰਾ ਹੋਣ ਦਾ ਸ਼ੱਕ ਹੈ, ਜਿਸ ਨੂੰ ਅਮਰੀਕਾ ਦੇ ਕਈ ਸੰਵੇਦਨਸ਼ੀਲ ਟਿਕਾਣਿਆਂ 'ਤੇ ਉੱਡਦਾ ਦੇਖਿਆ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿਕਨ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਵਿਚਕਾਰ ਚੀਨ ਦਾ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ।

Posted By: Sandip Kaur