ਜੇਐੱਨਐੱਨ, ਵਾਸ਼ਿੰਗਟਨ : ਯੋਗ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਦੇ ਬਾਹਰ ਪਹਿਲੀ ਯੋਗਾ ਯੂਨੀਵਰਸਿਟੀ (Yoga University) ਸ਼ੁਰੂ ਹੋ ਰਹੀ ਹੈ। ਇਸ ਯੂਨੀਵਰਸਿਟੀ 'ਚ ਅਗਲੇ ਸਾਲ ਤੋਂ ਜਮਾਤਾਂ ਸ਼ੁਰੂ ਹੋ ਜਾਣਗੀਆਂ। ਇਸ ਯੂਨੀਵਰਸਿਟੀ ਦੀ ਸਥਾਪਨਾ ਅਮਰੀਕਾ 'ਚ ਖੋਜ ਕਰਨ ਤੋਂ ਬਾਅਦ ਕੀਤੀ ਜਾ ਰਹੀ ਹੈ। ਯੂਨੀਵਰਸਿਟੀ 'ਚ ਦਾਖ਼ਲਾ ਪ੍ਰਕਿਰਿਆ ਇਸ ਸਾਲ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਵਿਵੇਕਾਨੰਦ ਯੋਗਾ ਯੂਨੀਵਰਸਿਟੀ (Vivekananda Yoga University) ਵੱਲੋਂ ਯੋਗਾ ਯੂਨੀਵਰਸਿਟੀ ਦੀ ਸਥਾਪਨਾ ਲਈ Los Angeles 'ਚ ਸ਼ੁਰੂਆਤੀ ਪੱਧਰ 'ਤੇ ਕੈਂਪਸ ਬਣਾ ਦਿੱਤਾ ਹੈ।

Case Western University ਦੇ ਪ੍ਰੋਫੈਸਰ ਸ਼੍ਰੀਸ਼੍ਰੀਨਾਥ (Sree Sreenath) ਨੂੰ ਇਸ ਯੂਨੀਵਰਸਿਟੀ ਦਾ ਪ੍ਰਧਾਨ ਜਦਕਿ ਇੰਡੀਅਨ ਯੋਗਾ ਗੁਰੂ ਐੱਚਆਰ ਨਗੇਂਦਰ (HR Nagendra) ਨੂੰ ਚੇਅਰਮੈਨ ਚੁਣਿਆ ਗਿਆ ਹੈ। ਯੂਨੀਵਰਸਿਟੀ ਸਥਾਪਨਾ ਦਾ ਕੰਮ ਇਸ ਸਾਲ ਅਗਸਤ 2020 ਤਕ ਸ਼ੁਰੂ ਹੋਵੇਗਾ, ਜਦਕਿ ਅਪ੍ਰੈਲ ਮਹੀਨੇ ਯੋਗਾ 'ਚ ਮਾਸਟਰ ਕੋਰਸ ਕਰਨ ਲਈ ਐਡਮਿਸ਼ਨ ਸ਼ੁਰੂ ਹੋ ਜਾਵੇਗੀ।

ਬਿਊਰੋ ਆਫ ਪ੍ਰਾਈਵੇਟ ਪੋਸਟਸੈਕੰਡਰੀ ਐਜੂਕੇਸ਼ਨ, ਕੈਲੀਫੋਰਨੀਆ (Bureau for Private Postsecondary Education) ਤੋਂ ਅਧਿਕਾਰਤ ਮਾਨਤਾ ਪ੍ਰਾਪਤ ਕਰਨ ਦੇ ਤਿੰਨ ਮਹੀਨਿਆਂ ਅੰਦਰ ਯੋਗਾ ਯੂਨੀਵਰਸਿਟੀ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਸ ਨੂੰ ਮਾਨਤਾ ਸਾਲ 2019 'ਚ ਨਵੰਬਰ ਮਹੀਨੇ ਦਿੱਤੀ ਗਈ ਸੀ। VAYU ਵੱਲੋਂ ਇਸ ਯੋਗਾ ਯੂਨੀਵਰਸਿਟੀ 'ਚ ਸਹਿਯੋਗੀ ਖੋਜ (Collaborative Research) ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਜ਼ਰੀਏ ਵਿਸ਼ਵ ਭਰ ਦੀਆਂ ਯੂਨੀਵਰਸਿਟੀ ਤੋਂ ਵੀ ਸਹਿਯੋਗ ਮਿਲੇਗਾ।

NASA ਦੇ ਸਾਬਕਾ ਵਿਗਿਆਨੀ ਨਗੇਂਦਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਆਦਮੀ ਅੰਦਰਲੀ ਸਿੱਖਿਆ ਉਸ ਨੂੰ ਮੁਕੰਮਲ ਬਣਾਉਂਦੀ ਹੈ ਤੇ ਉਹ ਰਾਸ਼ਟਰ ਨਿਰਮਾਣ 'ਚ ਆਪਣੀ ਸਿੱਖਿਆ ਜ਼ਰੀਏ ਯੋਗਦਾਨ ਪਾ ਸਕਦਾ ਹੈ। VAYU ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਹੈ ਤਾਂ ਜੋ ਉਹ ਰਾਸ਼ਟਰ ਨਿਰਮਾਣ 'ਚ ਆਪਣਾ ਯੋਗਦਾਨ ਪਾ ਸਕਣ। ਸਾਲ 2002 'ਚ ਭਾਰਤ 'ਚ ਪਹਿਲੀ ਯੋਗਾ ਯੂਨੀਵਰਸਿਟੀ ਸ਼ੁਰੂ ਕੀਤੀ ਗਈ ਸੀ। ਨਗੇਂਦਰ ਨੇ ਦੱਸਿਆ ਕਿ ਇਸ ਤੋਂ ਪ੍ਰੇਰਿਤ ਹੋ ਕੇ ਹੀ ਉਨ੍ਹਾਂ ਨੂੰ ਵਿਸ਼ਵ 'ਚ ਯੋਗਾ ਯੂਨੀਵਰਸਿਟੀ ਦਾ ਨਿਰਮਾਣ ਕਰਨ ਦੀ ਪ੍ਰੇਰਨਾ ਮਿਲੀ।

Posted By: Seema Anand