ਵਾਸ਼ਿੰਗਟਨ, ਏਐੱਨਆਈ : ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਨਾਲ ਜੁੜੇ ਨਿਯਮਾਂ 'ਚ ਰਾਹਤ ਦਿੱਤੀ ਹੈ। ਹੁਣ H-1B ਵੀਜ਼ਾ ਧਾਰਕ ਅਮਰੀਕਾ ਆ ਸਕਦੇ ਹਨ ਪਰ ਪ੍ਰਸ਼ਾਸਨ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ। ਇਸ ਤਹਿਤ ਜੇਕਰ ਤੁਸੀਂ ਆਪਣੀ ਪੁਰਾਣੀ ਨੌਕਰੀ ਲਈ ਵਾਪਸ ਆ ਰਹੇ ਹੋ ਤਾਂ ਉਨ੍ਹਾਂ ਨੂੰ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਉਨ੍ਹਾਂ ਵੀਜ਼ਾ ਧਾਰਕਾਂ ਨੂੰ ਵੀ ਯਾਤਰਾ ਦੀ ਮਨਜ਼ੂਰੀ ਦਿੱਤੀ ਜੋ ਖੋਜਕਰਤਾ, ਪਬਲਿਕ ਹੈਲਥ ਜਾਂ ਹੈਲਥਕੇਅਰ ਪੇਸ਼ੇ 'ਚ ਹਨ। ਜ਼ਿਕਰਯੋਗ ਹੈ ਕਿ 22 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਕੋਵਿਡ ਮਹਾਮਾਰੀ ਕਾਰਨ ਇਸ ਸਾਲ ਦੇ ਅੰਤ ਤਕ ਇਸ 'ਤੇ ਬੈਨ ਲਾ ਦਿੱਤਾ ਸੀ।

ਵਿਦੇਸ਼ ਵਿਭਾਗ ਦੁਆਰਾ ਜਾਰੀ ਐਡਵਾਈਜਰੀ 'ਚ ਕਿਹਾ ਗਿਆ ਹੈ 'ਅਮਰੀਕਾ ਤੋਂ ਵੀਜ਼ਾ ਪਾਬੰਦੀਆਂ ਕਾਰਨ ਨੌਕਰੀਆਂ ਛੱਡ ਕੇ ਜਾਣ ਵਾਲੇ ਨਾਗਰਿਕ ਵਾਪਸ ਆ ਸਕਦੇ ਹਨ ਤੇ ਉਨ੍ਹਾਂ ਦੇ ਬੱਚਿਆਂ ਤੇ ਜੀਵਨਸਾਥੀ ਨੂੰ ਵੀ ਦਾਖਲ ਦੀ ਮਨਜ਼ੂਰੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜੇਕਰ H-1B ਵੀਜ਼ਾ ਧਾਰਕ ਉਸ ਕੰਪਨੀ ਨਾਲ ਆਪਣੀ ਕੰਪਨੀ ਨਾਲ ਆਪਣੀ ਨੌਕਰੀ ਨੂੰ ਅੱਗੇ ਵਧਾਉਣ ਲਈ ਵਾਪਸ ਆਉਣਾ ਚਾਹੁੰਦੇ ਹਨ ਜਿਸ ਕਾਰਨ ਨਾਲ ਹੀ ਉਹ ਪਾਬੰਦੀਆਂ ਦੇ ਐਲਾਨ ਤੋਂ ਪਹਿਲਾਂ ਜੁੜੇ ਸੀ ਤਾਂ ਉਨ੍ਹਾਂ ਨੂੰ ਵਾਪਸੀ ਦੀ ਮਨਜ਼ੂਰੀ ਹੋਵੇਗੀ।

Posted By: Ravneet Kaur