ਲਾਸ ਵੇਗਾਸ (ਏ.ਪੀ.) ਅਮਰੀਕਾ ਦੇ ਨਿਊ ਮੈਕਸੀਕੋ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਅੱਗ ਲੱਗਣ ਕਾਰਨ ਜਿੱਥੇ ਅਸਮਾਨ 'ਚ ਜ਼ਹਿਰੀਲੇ ਧੂੰਏਂ ਦੀ ਪਰਤ ਜੰਮ ਗਈ ਹੈ, ਉੱਥੇ ਹੀ ਲੋਕਾਂ ਨੂੰ ਸਾਹ ਲੈਣ 'ਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਅੱਗ ਕਾਰਨ ਤਾਪਮਾਨ ਵੀ ਵੱਧ ਰਿਹਾ ਹੈ। ਤੇਜ਼ ਹਵਾ ਕਾਰਨ ਫਾਇਰ ਫਾਈਟਰਜ਼ ਲਈ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਅੱਗ 'ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਵੀ ਹੈਲੀਕਾਪਟਰਾਂ ਨਾਲ ਜੰਗਲ ਦੀ ਅੱਗ 'ਤੇ ਪਾਣੀ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ, ਤੇਜ਼ ਹਵਾ ਨੇ ਉਸ ਦੇ ਯਤਨਾਂ ਨੂੰ ਫਿਲਹਾਲ ਰੋਕ ਦਿੱਤਾ ਹੈ। ਫਾਇਰਫਾਈਟਰਜ਼ ਦੀ ਪੂਰੀ ਫੌਜ ਇਸ ਸ਼ਹਿਰ 'ਚ ਦਿਨ ਰਾਤ ਦਿਖਾਈ ਦਿੰਦੀ ਹੈ।

ਅੱਗ ਬੁਝਾਊ ਅਮਲੇ ਨੇ ਸ਼ਨਿਚਰਵਾਰ ਨੂੰ ਵੀ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜੰਗਲ ਦੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਫਿਲਹਾਲ ਸਥਿਤੀ ਨੂੰ ਆਮ ਵਾਂਗ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋ ਰਹੀਆਂ ਹਨ। ਇਸ ਦੌਰਾਨ, ਨਿਊ ਮੈਕਸੀਕੋ 'ਚ ਕੁਝ ਥਾਵਾਂ 'ਤੇ ਦੁਕਾਨਾਂ ਅਤੇ ਰੈਸਟੋਰੈਂਟ ਮੁੜ ਖੁੱਲ੍ਹ ਗਏ ਹਨ। ਹਾਲਾਂਕਿ ਲੋਕ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਨ ਕਿ ਅੱਗੇ ਕੀ ਹੋਵੇਗਾ। ਲਿਜ਼, ਜੋ ਇੱਥੇ ਰਹਿੰਦੀ ਹੈ, ਨੇ ਏਪੀ ਨੂੰ ਦੱਸਿਆ ਕਿ ਇਹ ਸ਼ਾਬਦਿਕ ਤੌਰ 'ਤੇ ਕਾਲੇ ਬੱਦਲਾਂ ਦੇ ਹੇਠਾਂ ਰਹਿਣ ਵਰਗਾ ਸੀ। ਉਸ ਨੇ ਇਹ ਵੀ ਦੱਸਿਆ ਕਿ ਇਸ ਧੂੰਏਂ ਕਾਰਨ ਉਸ ਦੀ ਬੇਟੀ ਨੂੰ ਸਿਰ ਦਰਦ ਹੋ ਰਿਹਾ ਹੈ। ਇਹ ਦ੍ਰਿਸ਼ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ।

Posted By: Sandip Kaur