ਤਿਰੂਅਨੰਤਪੁਰਮ, ਪੀਟੀਆਈ : ਦੁਨੀਆ 'ਚ ਇਸ ਸਮੇਂ ਜਨ ਕੇਂਦਰਿਤ ਸਿਹਤ ਪ੍ਰਬੰਧ ਦੀ ਜ਼ਰੂਰਤ ਹੈ। ਸਾਰੇ ਦੇਸ਼ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਧਨ ਦਾ ਨਿਵੇਸ਼ ਕਰਨ। ਇਹ ਗੱਲ ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨਕ ਸੋਮਿਆ ਸਵਾਮੀਨਾਥਨ ਨੇ ਕਹੀ ਹੈ। ਉਹ ਆਲਮੀ ਆਯੁਰਵੈਦ ਤਿਉਹਾਰ 2021 ਦੇ ਚੌਥੇ ਸੈਸ਼ਨ 'ਚ ਬੋਲ ਰਹੀ ਸੀ। ਸੋਮਿਆ ਨੇ ਕਿਹਾ ਲੋਕਾਂ 'ਚ ਸਿਹਤ ਸਬੰਧੀ ਜਾਗਰੂਕਤਾ ਵਧਾਏ ਜਾਣ ਦੀ ਵੀ ਜ਼ਰੂਰਤ ਹੈ। ਇਸ ਨਾਲ ਲੋਕ ਸਮੇਂ ਰਹਿੰਦੇ ਆਪਣੀਆਂ ਬਿਮਾਰੀਆਂ ਬਾਰੇ ਜਾਗਰੂਕ ਹੋ ਸਕਣਗੇ ਤੇ ਉਨ੍ਹਾਂ ਦਾ ਇਲਾਜ ਕਰਵਾ ਸਕਣਗੇ। ਸਿਹਤ ਸਹੂਲਤਾਂ 'ਚ ਇਜਾਫ਼ਾ ਹੋਣ ਨਾਲ ਆਮ ਆਦਮੀ ਉਨ੍ਹਾਂ ਦਾ ਲਾਭ ਚੁੱਕ ਸਕਣਗੇ। ਉਹ ਉਸ 'ਚ ਸੁਧਾਰ ਦੇ ਸਬੰਧ 'ਚ ਆਪਣੀ ਰਾਏ ਵੀ ਰੱਖਣ ਸਕਣਗੇ। ਇਸ ਲਈ ਦੇਸ਼ਾਂ ਨੂੰ ਸੋਧ ਕੰਮਾਂ 'ਚ ਨਿਵੇਸ਼ ਵਧਾਉਣ ਤੇ ਸੰਸਥਾਵਾਂ ਦਾ ਵਿਕਾਸ ਕਰਨ ਦੀ ਜ਼ਰੂਰਤ ਹੈ।

WHO ਦੀ ਮੁੱਖ ਵਿਗਿਆਨਕ ਨੇ ਕਿਹਾ ਆਯੁਰਵੈਦ ਨੂੰ ਘੱਟ ਸਮਝਣ ਦੀ ਮਾਨਸਿਕਤਾ ਬਣ ਚੁੱਕੀ ਹੈ। ਇਸ ਤੋਂ ਸਾਨੂੰ ਉਭਰਨਾ ਪਵੇਗਾ। ਮੌਜੂਦਾ ਸਮੇਂ 'ਚ ਆਯੁਰਵੈਦ ਤੇ ਹੋਰ ਪਰੰਪਰਾਗਤ ਮੈਡੀਕਲ ਸਿਸਟਮ ਬਿਮਾਰੀਆਂ ਨਾਲ ਲੜਣ 'ਚ ਕਾਫ਼ੀ ਮਦਦ ਕਰਦੀ ਹੈ। ਇਸ ਲਈ ਆਧੁਨਿਕ ਦਵਾਈਆਂ ਤੇ ਪਰੰਪਰਾਗਤ ਇਲਾਜ 'ਚ ਕਦੀ ਤੁਲਨਾ ਨਹੀਂ ਕਰਨੀ ਚਾਹੀਦੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਸ ਤਿਉਹਾਰ ਦਾ ਵਰਚੁਅਲ ਉਦਘਾਟਨ ਕੀਤਾ ਸੀ। ਇਹ ਤਿਉਹਾਰ 19 ਮਾਰਚ ਤਕ ਚਲੇਗਾ। ਉਸ ਤਿਉਹਾਰ 'ਚ 35 ਵਿਦੇਸ਼ੀ ਵਿਦਵਾਨ ਤੇ ਸੋਧਕਰਤਾਵਾਂ ਤੇ 150 ਤੋਂ ਜ਼ਿਆਦਾ ਭਾਰਤੀ ਵਿਗਿਆਨਕ ਆਯੁਰਵੈਦ 'ਤੇ ਆਪਣੇ ਵਿਚਾਰ ਰੱਖਣਗੇ। ਮੌਜੂਦਾ ਸਮੇਂ 'ਚ ਆਯੁਰਵੈਦ ਦੇ ਇਸਤੇਮਾਲ ਦੀ ਵਿਵਹਾਰਕਿਤਾ ਬਾਰੇ ਦੱਸਣਗੇ।

Posted By: Ravneet Kaur