ਵਾਸ਼ਿੰਗਟਨ : ਰੋਬੋਟਿਕਸ ਦੀ ਦੁਨੀਆ 'ਚ ਰੋਜ਼ਾਨਾ ਹੋ ਰਹੇ ਨਵੇਂ-ਨਵੇਂ ਪ੍ਰਯੋਗ ਸਾਡੀ ਦੁਨੀਆ ਨੂੰ ਹੋਰ ਸਰਲ ਬਣਾਉਂਦੇ ਜਾ ਰਹੇ ਹਨ। ਆਉਣ ਵਾਲੇ ਦਿਨਾਂ 'ਚ ਰੋਬੋਟ ਸਾਡੀ ਜ਼ਿੰਦਗੀ ਦਾ ਪ੍ਰਮੁੱਖ ਹਿੱਸਾ ਬਣਨ ਵਾਲੇ ਹਨ। ਵਿਗਿਆਨੀ ਹੁਣ ਮੈਡੀਕਲ ਦੇ ਖੇਤਰ 'ਚ ਰੋਬੋਟ ਦੀ ਅਹਿਮੀਅਤ ਨੂੰ ਦੇਖਦੇ ਹੋਏ ਅਲੱਗ-ਅਲੱਗ ਅਕਾਰ ਦੇ ਰੋਬੋਟ ਬਣਾ ਰਹੇ ਹਨ। ਹੁਣ ਵਿਗਿਆਨੀਆਂ ਨੇ ਵਿਸ਼ਵ ਦੀ ਸਭ ਤੋਂ ਛੋਟੀ ਕੀੜੀ ਦੇ ਅਕਾਰ ਦੇ 3ਡੀ ਰੋਬੋਟ ਵਿਕਸਤ ਕੀਤੇ ਹਨ ਜੋ ਕਿ ਅਲਟਰਾਸਾਊਂਡ ਸ੍ਰੋਤ ਜਾਂ ਛੋਟੇ ਸਪੀਕਰਾਂ ਤੋਂ ਪੈਦਾ ਹੋਈ ਕੰਪਨ ਤੋਂ ਚੱਲ ਸਕਦਾ ਹੈ।

America Visit : ਟਰੰਪ ਨੇ ਕੀਤੀ ਇਮਰਾਨ ਦੀ ਬੇਇੱਜ਼ਤੀ, ਏਅਰਪੋਰਟ 'ਤੇ ਨਹੀਂ ਹੋਇਆ ਸਵਾਗਤ, ਮੈਟਰੋ 'ਚ ਪਹੁੰਚੇ ਹੋਟਲ

ਅਮਰੀਕਾ ਦੀ ਜਾਰਜੀਆ ਇੰਸਟੀਚਿਊਟ ਆਫ ਟੈਕਨੋਲਾਜੀ ਦੇ ਖੋਜੀਆਂ ਨੇ ਦੱਸਿਆ ਕਿ ਇਨ੍ਹਾਂ ਸੁਪਰ ਬੋਟਸ ਦਾ ਝੁੰਡ ਦੀ ਵਰਤੋਂ ਪੌਣ-ਪਾਣੀ ਪਰਿਵਰਤਨ ਲਿਆਉਣ ਅਤੇ ਭਵਿੱਖ 'ਚ ਮਨੁੱਖੀ ਸਰੀਰ 'ਚ ਸਰਜਰੀ ਦੌਰਾਨ ਸਮੱਗਰੀ ਲਿਜਾਣ ਅਤੇ ਸੱਟਾਂ ਠੀਕ ਕਰਨ 'ਚ ਕੀਤੀ ਜਾ ਸਕਦੀ ਹੈ। ਮਾਇਕ੍ਰੋਮਕੈਨਿਕਸ ਅਤੇ ਮਾਇਕ੍ਰੋਇੰਜੀਨਿਅਰਿੰਗ ਜਰਨਲ 'ਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਇਹ ਰੋਬੋਟ ਅਲੱਗ-ਅਲੱਗ ਤਰ੍ਹਾਂ ਦੀਆਂ ਕੰਪਨ ਆਵ੍ਰਿਤੀਆਂ 'ਤੇ ਪ੍ਰਤਿਕਿਰਿਆ ਦਿੰਦੇ ਹਨ। ਇਸ ਜ਼ਰੀਏ ਖੋਜੀ ਕੰਪਨ ਨੂੰ ਐਡਜਸਟ ਕਰ ਕੇ ਹਰੇਕ ਰੋਬੋਟ ਨੂੰ ਕੰਟਰੋਲ ਕਰ ਸਕਦੇ ਹਨ। ਇਨ੍ਹਾਂ ਨਵੇਂ ਰੋਬੋਟਸ ਦੀ ਲੰਬਾਈ ਦੋ ਮਿਲੀਮੀਟਰ ਹੈ ਅਤੇ ਇਹ ਇਕ ਸੈਕੰਡ 'ਚ ਆਪਣੇ ਲੰਬਾਈ ਦਾ ਲਗਪਗ ਚਾਰ ਗੁਣਾ ਹਿੱਸਾ ਕਵਰ ਕਰ ਸਕਦੇ ਹਨ।

Yoga for Kids : ਛੋਟੇ ਬੱਚਿਆਂ ਨੂੰ ਸਰੀਰਕ-ਮਾਨਸਿਕ ਰੂਪ 'ਚ ਫਿੱਟ ਰੱਖਣਗੇ ਇਹ 5 ਆਸਾਨ ਯੋਗ ਆਸਣ, ਰੋਜ਼ 10 ਮਿੰਟ ਕਰਵਾਓ

ਜਾਰਜੀਆ ਇੰਸਟੀਚਿਊਟ ਆਫ ਟੈਕਨੋਲਾਜੀ ਦੇ ਅਸਿਸਟੈਂਟ ਪ੍ਰੋਫੈਸਰ ਅਜ਼ਾਦ ਅੰਸਾਰੀ ਨੇ ਦੱਸਿਆ ਕਿ ਅਸੀਂ ਇੰਜੀਨੀਅਰਿੰਗ, ਇਲੈਕਟ੍ਰਨਾਕਿਸ, ਜੀਵਨ ਵਿਗਿਆਨ ਅਤੇ ਭੌਤਕੀ ਨੂੰ ਇਕੱਠੇ ਲਿਆ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਖ਼ੁਸ਼ਹਾਲ ਖੇਤਰ ਹੈ ਜਿੱਥੇ ਬਹੁਤ ਸਾਰੀਆਂ ਅਵਧਾਰਨਾਵਾਂ ਨੂੰ ਹਕੀਕਤ 'ਚ ਬਦਲਿਆ ਜਾ ਸਕਦਾ ਹੈ। ਕਈ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਜਾ ਸਕਦੀਆਂ ਹਨ।

ਇਸ ਤਰ੍ਹਾਂ ਕਰਦਾ ਹੈ ਕੰਮ

ਰੋਬੋਟ 'ਚ ਪੇਜੋਇਲੈਕਟਿਕ ਐਕਿਊਟਰ ਲੱਗਿਆ ਹੁੰਦਾ ਹੈ। ਇਹ ਐਕਿਊਟਰ ਕੰਪਨ ਪੈਦਾ ਕਰਦਾ ਹੈ ਜਿਸ ਨਾਲ ਇਹ ਰੋਬੋਟ ਸੰਚਾਲਿਤ ਹੁੰਦਾ ਹੈ। ਇਸ ਰੋਬੋਟ ਨੂੰ ਚਲਾਉਣ ਲਈ ਕਿਸੇ ਬੈਟਰੀ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜ਼ਿਆਦਾਤਰ ਛੋਟਾ ਅਕਾਰ ਹੋਣ ਕਾਰਨ ਬੈਟਰੀ ਲਗਾਉਣੀ ਸੰਭਵ ਵੀ ਨਹੀਂ ਹੈ।

ਹਰੇਕ ਰੋਬੋਟ ਹੈ ਵੱਖਰਾ

ਵਿਗਿਆਨੀਆਂ ਨੇ ਦੱਸਿਆ ਕਿ ਹਰੇਕ ਰੋਬੋਟ ਨੂੰ ਵੱਖਰਾ ਬਣਾਇਆ ਗਿਆ ਹੈ। ਇਨ੍ਹਾਂ ਰੋਬੋਟ ਨੂੰ ਪੈਰਾਂ ਦੇ ਅਕਾਰ, ਸਰੀਰ ਦੇ ਵਿਆਸ, ਡਿਜ਼ਾਈਨ ਜ਼ਰੀਏ ਅਲੱਗ ਕੀਤਾ ਹੈ। ਆਪਣੇ ਵਿਸ਼ੇਸ਼ ਅਕਾਰ ਕਾਰਨ ਵੱਖ-ਵੱਖ ਕੰਪਨ ਆਵ੍ਰਿਤੀਆਂ 'ਤੇ ਇਹ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦਿੰਦੇ ਹਨ। ਇਸ ਨਾਲ ਖੋਜੀ ਹਰੇਕ ਰੋਬੋਟ 'ਤੇ ਆਪਣਾ ਕੰਟਰੋਲ ਰੱਖ ਸਕਦੇ ਹਨ। ਇਨ੍ਹਾਂ ਵਿਚੋਂ ਕੁਝ ਰੋਬੋਟਸ ਦੇ ਛੇ ਪੈਰ ਹਨ ਤਾਂ ਕੁਝ ਦੇ ਚਾਰ ਹੀ ਪੈਰ ਹਨ। ਆਪਣੇ ਪੈਰਾਂ ਦੀ ਗਿਣਤੀ ਦੇ ਆਧਾਰ 'ਤੇ ਵੀ ਇਹ ਰੋਬੋਟ ਗਤੀ ਕਰਦੇ ਹਨ।

Posted By: Seema Anand