ਵਾਸ਼ਿੰਗਟਨ, ਪੀਟੀਆਈ : ਅਮਰੀਕਾ ਨੇ ਕਿਹਾ ਕਿ ਉਹ ਵਿਸ਼ਵ ਸਿਹਤ ਸੰਗਠਨ ਨਾਲ ਫਿਰ ਤੋਂ ਜੁੜਨ 'ਤੇ ਵਿਚਾਰ ਕਰ ਸਕਦਾ ਹੈ ਪਰ ਉਸ ਨੇ ਇਸ ਲਈ ਇਕ ਸ਼ਰਤ ਰੱਖੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਜੇ ਸੰਗਠਨ ਭ੍ਰਿਸ਼ਟਾਚਾਰ ਤੇ ਚੀਨ 'ਤੇ ਆਪਣੀ ਨਿਰਭਰਤਾ ਨੂੰ ਖ਼ਤਮ ਕਰਦਾ ਹੈ ਤਾਂ ਦੇਸ਼ ਉਸ ਨਾਲ ਜੁੜਨ 'ਤੇ ਵਿਚਾਰ ਕਰ ਸਕਦਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ WHO ਨਾਲ ਅਮਰੀਕਾ ਦੇ ਸਬੰਧਾਂ ਨੂੰ ਖ਼ਤਮ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਗੋਲਬਲ ਸਿਹਤ ਸੰਸਥਾ 'ਤੇ ਦੁਨੀਆ ਭਰ 'ਚ ਤਿੰਨ ਲੱਖ 70 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਕੋਰੋਨਾ ਵਾਇਰਸ ਬਾਰੇ ਦੁਨੀਆ ਨੂੰ ਗਲਤ ਜਾਣਕਾਰੀ ਸਾਂਝਾ ਕਰਨ ਲਈ ਚੀਨ ਦਾ ਦੋਸ਼ ਲਗਾਇਆ।

ਅਮਰੀਕਾ ਬਹੁਤ ਗੰਭੀਰਤਾ ਨਾਲ ਵਾਪਸ ਆਉਣ 'ਤੇ ਵਿਚਾਰ ਕਰੇਗਾ

ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਯਨ ਨੇ ਐਤਵਾਰ ਨੂੰ ਏਬੀਸੀ ਨਿਊਜ਼ ਨੂੰ ਦੱਸਿਆ, WHO ਨੂੰ ਸੁਧਾਰ ਦੀ ਲੋੜ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜੇ WHO ਸੁਧਾਰ ਕਰਦਾ ਹੈ ਤੇ ਭ੍ਰਿਸ਼ਟਾਚਾਰ ਤੇ ਚੀਨ 'ਤੇ ਨਿਭਰਤਾ ਨੂੰ ਖ਼ਤਮ ਕਰਦਾ ਹੈ ਤਾਂ ਅਮਰੀਕਾ ਬਹੁਤ ਗੰਭੀਰਤਾ ਨਾਲ ਵਾਪਸ ਆਉਣ 'ਤੇ ਵਿਚਾਰ ਕਰੇਗਾ। ਸਮਾਚਾਰ ਏਜੰਸੀ ਪੀਟੀਆਈ ਮੁਤਾਬਿਕ ਅਮਰੀਕਾ ਨੇ ਕਿਹਾ ਕਿ ਉਹ ਹੋਰ ਅੰਤਰਰਾਸ਼ਟਰੀ ਜਨਤਕ ਸਿਹਤ ਸੰਸਥਾ 'ਤੇ 400 ਮਿਲਿਅਨ ਯੂਐੱਸ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕਰੇਗਾ, ਜੋ ਕਿ ਉਹ WHO ਨੂੰ ਦਿੰਦਾ ਹੈ।

Posted By: Amita Verma