ਵਾਸ਼ਿੰਗਟਨ (ਏਐੱਨਆਈ) : ਚੀਨ ਨਾਲ ਮੁਕਾਬਲਾ ਕਰਨ ਲਈ ਅਮਰੀਕੀ ਸੈਨਟ ਦੀ ਇਕ ਕਮੇਟੀ ਨੇ ਸੰਸਦ ਮੈਂਬਰਾਂ ਦੀ 110 ਅਰਬ ਡਾਲਰ (8.25 ਲੱਖ ਕਰੋੜ) ਦੀ ਟੈਕਨਾਲੋਜੀ ਫੰਡਿੰਗ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਕਦਮ ਤਣਾਅ ਵਿਚਾਲੇ ਚੀਨ ਨਾਲ ਮੁਕਾਬਲੇ 'ਚ ਬੁਨਿਆਦੀ ਖੋਜ ਨੂੰ ਮਜ਼ਬੂਤੀ ਦੇਣ ਤੇ ਦੋਵੇਂ ਦੇਸ਼ਾਂ ਵਿਚਾਲੇ ਮੁਕਾਬਲੇਬਾਜ਼ੀ ਤੇਜ਼ ਕਰਨ ਲਈ ਉਠਾਇਆ ਜਾ ਰਿਹਾ ਹੈ। ਸੈਨਟ ਦੀ ਵਣਜ, ਵਿਗਿਆਨ ਤੇ ਆਵਾਜਾਈ 'ਤੇ ਕਮੇਟੀ ਨੇ ਵੀਰਵਾਰ ਨੂੰ ਇਸ ਨਾਲ ਸਬੰਧਤ ਬਿੱਲ ਨੂੰ ਮਨਜ਼ੂਰੀ ਦੇਣ ਦੇ ਹੱਕ 'ਚ ਵੋਟਿੰਗ ਕੀਤੀ।