ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੀ ਇਮੀਗ੍ਰੇਸ਼ਨ ਸੰਸਥਾ ਨੇ ਐਲਾਨ ਕੀਤਾ ਹੈ ਕਿ ਉਹ ਐੱਚ-1ਬੀ ਵਰਕ ਵੀਜ਼ੇ ਦੇ ਬਿਨੈਕਾਰਾਂ ਲਈ ਪਹਿਲੀ ਵਾਰੀ ਦੁਰਲੱਭ ਦੂਜਾ ਮੌਕਾ ਲਿਆ ਰਹੇ ਹਨ। ਇਸ ਵਿਚ ਉਨ੍ਹਾਂ ਯੋਗ ਬਿਨੈਕਾਰਾਂ ਨੂੰ ਚੁਣੇ ਜਾਣ ਦਾ ਮੌਕਾ ਮਿਲੇਗਾ ਜਿਨ੍ਹਾਂ ਨੂੰ ਪਹਿਲੀ ਵਾਰੀ ਦੀ ਲਾਟਰੀ ਪ੍ਰਣਾਲੀ ’ਚ ਨਹੀਂ ਲਿਆ ਜਾ ਸਕਿਆ ਸੀ। ਇਹ ਇਕ ਅਜਿਹਾ ਕਦਮ ਹੈ ਜਿਹਡ਼ਾ ਸੈਂਕਡ਼ੇ ਭਾਰਤੀ ਆਈਟੀ ਪੇਸ਼ੇਵਰਾਂ ਲਈ ਇਕ ਹੋਰ ਸੁਨਹਿਰਾ ਮੌਕਾ ਹੋਵੇਗਾ।

ਯੂਨਾਈਟਿਡ ਸਟੇਟਸ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ (ਯੂਐੱਸਸੀਆਈਐੱਸ) ਨੇ ਇਕ ਬਿਆਨ ’ਚ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ’ਚ ਬਿਨਾ ਵੀਜ਼ੇ ਦੇ ਵੱਡੀ ਗਿਣਤੀ ’ਚ ਐੱਚ-1ਬੀ ਵੀਜ਼ਾ ਜਾਰੀ ਕੀਤੇ ਜਾਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ। ਭਾਰਤੀ ਆਈਟੀ ਪੇਸ਼ੇਵਰਾਂ ’ਚ ਪ੍ਰਚਲਿਤ ਐੱਚ-1ਬੀ ਵੀਜ਼ਾ, ਇਕ ਗ਼ੈਰ ਅਪਰਵਾਸੀ ਵੀਜ਼ਾ ਹੈ ਜਿਹਡ਼ਾ ਅਮਰੀਕੀ ਕੰਪਨੀਆਂ ਨੂੰ ਖ਼ਾਸ ਯੋਗਤਾਵਾਂ ਵਾਲੇ ਕੰਮਾਂ ਲਈ ਵਿਦੇਸ਼ੀ ਮੁਲਾਜ਼ਮਾਂ ਨੂੰ ਕੰਮ ’ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਟੈਕਨਾਲੋਜੀ ਕੰਪਨੀਆਂ, ਜਿਨ੍ਹਾਂ ਨੂੰ ਸਿਧਾਂਤਕ ਜਾਂ ਪੇਸ਼ੇਵਰ ਕੌਸ਼ਲ ਦੀ ਜ਼ਰੂਰਤ ਹੁੰਦੀ ਹੈ, ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਕੰਮ ’ਤੇ ਇਸੇ ਵਰਕ ਵੀਜ਼ੇ ਦੇ ਆਧਾਰ ’ਤੇ ਰੱਖਦੀਆਂ ਹਨ।

ਯੂਐੱਸਸੀਆਈਐੱਸ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਹਾਲੀਆ ਫ਼ੈਸਲਾ ਕੀਤਾ ਹੈ ਕਿ ਸਾਨੂੰ 2022 ਦੇ ਵਿੱਤੀ ਸਾਲ ਤਕ ਹੋਰ ਅਰਜ਼ੀਆਂ ਦੀ ਚੋਣ ਕਰਨ ਦੀ ਲੋਡ਼ ਹੈ। 28 ਜੁਲਾਈ ਨੂੰ ਅਸੀਂ ਪਹਿਲਾਂ ਗ਼ਲਤ ਚੋਣ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਇਲੈਕਟ੍ਰਾਨਿਕ ਅਰਜ਼ੀ ਜਮ੍ਹਾ ਕਰਨ ਦਾ ਬਦਲ ਚੁਣਿਆ ਸੀ। 28 ਜੁਲਾਈ ਨੂੰ ਵੋਟਰ ਰਜਿਸਟ੍ਰੇਸ਼ਨ ਦੀ ਸਮਾਂ ਹੱਦ ਦੋ ਅਗਸਤ ਤੋਂ ਸ਼ੁਰੂ ਹੁੰਦੀ ਹੈ ਤੇ ਤਿੰਨ ਨਵੰਬਰ ਨੂੰ ਬੰਦ ਹੋਵੇਗੀ।

Posted By: Tejinder Thind