v> ਵਾਸ਼ਿੰਗਟਨ, ਜੇਐੱਨਐੱਨ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਭਾਰਤ ਦੌਰੇ ’ਤੇ ਆ ਰਹੇ ਹਨ। ਉਹ ਦੋ ਦਿਨਾਂ ਤਕ 27 ਤੇ 28 ਜੁਲਾਈ ਨੂੰ ਭਾਰਤ ਦੀ ਯਾਤਰਾ ’ਤੇ ਰਹਿਣਗੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ 27 ਜੁਲਾਈ ਨੂੰ ਦੋ ਦਿਨ ਦੀ ਯਾਤਰਾ ’ਤੇ ਭਾਰਤ ਪਹੁੰਚਣਗੇ। ਇਸ ਦੌਰਾਨ ਬਲਿੰਕਨ, ਪੀਐੱਮ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ, ਆਪਣੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਚੋਣਾਂ ਤੋਂ ਬਾਅਦ ਬਲਿੰਕਨ ਦੇ ਅਮਰੀਕੀ ਵਿਦੇਸ਼ ਮੰਤਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ।

ਅਮਰੀਕੀ ਵਿਦੇਸ਼ ਮੰਤਰਰੀ ਐਂਟਨੀ ਬਲਿੰਕਨ ਭਾਰਤ ਦੌਰੇ ’ਚ ਸੁਰੱਖਿਅਤ, ਰੱਖਿਆ, ਸਾਈਬਰ ਤੇ ਅੱਤਵਾਦ ਵਿਰੋਧੀ ਸਹਿਯੋਗੀ ਦੇ ਵਿਸਤਾਰ ਦੇ ਏਜੰਡੇ ਸਣੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕਰਨਗੇ। ਅਮਰੀਕਾ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਨਵੇਂ ਅਮਰੀਕੀ ਰਾਜਨ ਦੀ ਭਾਰਤ ਦੀ ਪਹਿਲੀ ਯਾਤਰਾ ਹੈ, ਜੋ ਏਸ਼ੀਆ ’ਚ ਇਕ ਮਹੱਤਵਪੂਰਣ ਅਮਰੀਕੀ ਸਹਿਯੋਗੀ ਹੈ। ਬਲਿੰਕਨ ਸੋਮਵਾਰ ਸ਼ਾਮ ਵਾਸ਼ਿੰਗਟਨ ਤੋਂ ਰਵਾਨਾ ਹੋਣਗੇ।

Posted By: Sarabjeet Kaur