ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਨੇ ਦੋ ਲਿਬਨਾਨੀ ਵਪਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹਾ ਉਨ੍ਹਾਂ ਵੱਲੋਂ ਅੱਤਵਾਦੀ ਗਰੁੱਪ ਹਿਜ਼ਬੁੱਲਾ ਨੂੰ ਵਿੱਤੀ ਮਦਦ ਦੇਣ ਕਾਰਨ ਕੀਤਾ ਗਿਆ ਹੈ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਨਾਜ਼ੀਮ ਅਹਿਮਦ ਅਤੇ ਸਾਲੇਹ ਆਸੀ ਨੇ ਹਿਜ਼ਬੁੱਲਾ ਨੂੰ ਮਨੀ ਲਾਂਡਰਿੰਗ ਰਾਹੀਂ ਵਿੱਤੀ ਮਦਦ ਕੀਤੀ ਸੀ।

ਪੋਂਪੀਓ ਨੇ ਕਿਹਾ ਕਿ ਅਸੀਂ ਹਿਜ਼ਬੁੱਲਾ ਖ਼ਿਲਾਫ਼ ਹਰ ਤਰ੍ਹਾਂ ਦੀ ਕਾਰਵਾਈ ਕਰਾਂਗੇ ਤਾਂਕਿ ਉਹ ਲਿਬਨਾਨ ਅਤੇ ਮੱਧ ਪੂਰਬ ਵਿਚ ਗੜਬੜੀ ਨਾ ਪੈਦਾ ਕਰ ਸਕੇ। ਇਸ ਤੋਂ ਪਹਿਲੇ ਇਸ ਮਹੀਨੇ ਹਿਜ਼ਬੁੱਲਾ ਦੇ ਡਿਪਟੀ ਆਗੂ ਸ਼ੇਖ ਨਾਇਮ ਕਾਸਮ ਨੇ ਦੋਸ਼ ਲਗਾਇਆ ਸੀ ਕਿ ਅਮਰੀਕਾ ਲਿਬਨਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇ ਰਿਹਾ ਹੈ।