v> ਵਾਸ਼ਿੰਗਟਨ, ਏਜੰਸੀ : ਅਮਰੀਕਾ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਜਾਨਲੇਵਾ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 5 ਲੱਖ 50 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਕੋਰੋਨਾ ਵਾਇਰਸ ਸੈਂਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਮਹਾਮਾਰੀ ਦੀ ਵਜ੍ਹਾ ਨਾਲ 1514 ਲੋਕਾਂ ਦੀ ਮੌਤ ਹੋਈ ਹੈ।

ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ 'ਚ ਸੰਕ੍ਰਮਿਤ ਲੋਕਾਂ ਦਾ ਅੰਕੜਾ 5,55,000 ਦੇ ਪਾਰ ਪਹੁੰਚ ਚੁੱਕਾ ਹੈ, ਜਦਕਿ ਹੁਣ ਤਕ ਕੁੱਲ 22,023 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 32,988 ਲੋਕ ਮਾਰੇ ਜਾ ਚੁੱਕੇ ਹਨ। ਅਮਰੀਕਾ ਨੇ ਹੁਣ ਤਕ ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਹਨ। ਅਮਰੀਕਾ ਹੁਣਤ ਕ 28 ਲੱਖ ਤੋਂ ਜ਼ਿਆਦਾ ਲੋਕਾਂ ਦਾ ਟੈਸਟ ਕਰ ਚੁੱਕਾ ਹੈ।

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਆਲਮੀ ਪੱਧਰ 'ਤੇ 1,14,101 ਲੋਕਾਂ ਦੀ ਜਾਨ ਲੈ ਚੁੱਕਾ ਹੈ ਉੱਥੇ ਹੀ ਸੰਕ੍ਰਮਿਤ ਲੋਕਾਂ ਦਾ ਅੰਕੜਾ 18 ਲੱਖ ਨੂੰ ਪਾਰ ਕਰ ਗਿਆ ਹੈ। ਦੁਨੀਆ ਭਰ 'ਚ ਹੁਣ ਤਕ 4,21,728 ਲੋਕ ਠੀਕ ਹੋ ਚੁੱਕੇ ਹਨ।

Posted By: Seema Anand