ਵਾਸ਼ਿੰਗਟਨ, ਜੇਐੱਨਐੱਨ : ਅਮਰੀਕਾ ’ਚ ਇਕ ਭਾਰਤੀ ਟਰੱਕ ਡਰਾਈਵਰ ’ਤੇ ਮਨੀ ਲਾਂਡਰਿੰਗ ਤੇ ਹਥਿਆਰ ਰੱਖਣ ਦੇ ਜ਼ੁਰਮ ’ਚ 15 ਮਹੀਨੇ ਲਈ ਕੈਦ ਦੀ ਸਜ਼ਾ ਦਿੱਤੀ ਗਈ ਹੈ ਤੇ 4,710 ਡਾਲਰ ਦਾ ਜੁਰਮਾਨਾ ਲੱਗਾ ਹੈ। ਇਹ ਜਾਣਕਾਰੀ ਇੱਥੋ ਦੇ ਕਾਨੂੰਨ ਵਿਭਾਗ ਵੱਲੋ ਮਿਲੀ ਹੈ। ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਇੰਡੀਆਨਾ ’ਚ ਰਹਿਣ ਵਾਲੇ ਲਵਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਅਮਰੀਕਾ ਦੇ ਕਾਨੂੰਨ ਵਿਭਾਗ ਅਨੁਸਾਰ ਇੰਡੀਅਨਾ ਦੇ ਲਵਪ੍ਰੀਤ ਸਿੰਘ ਨੇ ਮਾਰਚ ’ਚ ਮਨੀ ਲਾਂਡਰਿੰਗ ਦਾ ਇਕ ਦੋਸ਼ ਸਵੀਕਾਰ ਕਰ ਲਿਆ ਸੀ। ਉਸ ਨੇ ਇਕ ਧੋਖਾਧੜੀ ਯੋਜਨਾ ਦੇ ਤਹਿਤ ਆਪਣੇ ਇਕ ਸਾਥੀ ਤੋਂ ਧੰਨ ਲੈਣ ਤੇ ਉਸ ਨੂੰ ਕਿੱਤੇ ਹੋਰ ਪਹੁੰਚਾਉਣ ਦਾ ਦੋਸ਼ ਸਵੀਕਾਰ ਕੀਤਾ ਨਾਲ ਹੀ ਗੈਰਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਦਾ ਵੀ ਦੋਸ਼ ਸਵੀਕਾਰ ਕੀਤਾ।

ਵਿਭਾਗ ਵੱਲੋ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਟਰੱਕ ਡਰਾਈਵਰ ਦੇ ਤੌਰ ’ਤੇ ਕੰਮ ਕਰਨ ਵਾਲੇ ਲਵਪ੍ਰੀਤ ਸਿੰਘ ਨੂੰ 15 ਮਹੀਨੇ ਦੀ ਜੇਲ੍ਹ ਦੀ ਸਜ਼ਾ ਹੋਈ ਹੈ ਤੇ ਉਸ ’ਤੇ ਕਾਲੇ ਧੰਨ ਨੂੰ ਸਫੈਦ ਕਰਨਾ ਤੇ ਹਥਿਆਰ ਰੱਖਣ ਦੇ ਜ਼ੁਰਮ ’ਚ 4,710 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

Posted By: Sarabjeet Kaur