ਵਾਸ਼ਿੰਗਟਨ (ਪੀਟੀਆਈ) : ਮੁੰਬਈ ਬੰਬ ਕਾਂਡ ਦੇ ਸਾਜ਼ਿਸ਼ਕਰਤਾ ਅਤੇ ਪਾਕਿਸਤਾਨੀ ਮੂਲ ਦੇ ਅੱਤਵਾਦੀ ਤਹਵੁੱਰ ਰਾਣਾ ਦੀ ਭਾਰਤ ਨੂੰ ਹਵਾਲਗੀ ਦੀ ਅਮਰੀਕੀ ਸਰਕਾਰ ਨੇ ਅਦਾਲਤ 'ਚ ਆਪਣੀ ਮਨਜ਼ੂਰੀ ਦੇ ਦਿੱਤੀ ਹੈ।

ਅਮਰੀਕਾ ਦੇ ਲਾਸ ਏਂਜਲਸ ਦੀ ਡਿਸਟਿ੍ਕਟ ਕੋਰਟ ਦੀ ਜੱਜ ਜੈਕਲੀਨ ਕੂਲਜਿਆਨ ਨੰੂ ਸਰਕਾਰ ਵੱਲੋਂ ਚਿਤਾਵਨੀ ਮਿਲੀ ਹੈ। ਇਸ 'ਚ ਤਹਵੁੱਰ ਨੂੰ ਭਾਰਤ ਹਵਾਲੇ ਕਰਨ ਦੀ ਹਮਾਇਤ ਕੀਤੀ ਗਈ ਹੈ। ਅਮਰੀਕਾ ਦੇ ਅਟਾਰਨੀ ਜੌਨ ਲੂਲਜਿਆਨ ਨੇ ਕਿਹਾ ਕਿ ਤਹਵੁੱਰ ਦੀ ਹਵਾਲਗੀ ਭਾਰਤ ਅਤੇ ਅਮਰੀਕਾ ਵਿਚਾਲੇ ਹਵਾਲਗੀ ਸੰਧੀ ਤਹਿਤ ਕੀਤੀ ਜਾ ਰਹੀ ਹੈ। ਇਸ ਸੰਧੀ ਤਹਿਤ ਹੀ ਭਾਰਤ ਦੀ ਸਰਕਾਰ ਨੇ ਤਹਵੁੱਰ ਰਾਣਾ ਦੀ ਹਵਾਲਗੀ ਦੀ ਮੰਗ ਕੀਤੀ ਹੈ। ਹਵਾਲਗੀ ਲਈ ਭਾਰਤ ਨੇ ਸਾਰੇ ਢੁੱਕਵੇਂ ਸਬੂਤ ਵੀ ਪੇਸ਼ ਕੀਤੇ ਹਨ।

ਜ਼ਿਕਰਯੋਗ ਹੈ ਕਿ ਰਾਣਾ ਦੇ ਬਚਪਨ ਦੇ ਦੋਸਤ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਡੇਵਿਡ ਹੈਡਲੀ ਨੰੂ ਗਿ੍ਫ਼ਤਾਰ ਕੀਤਾ ਜਾ ਚੁੱਕ ਹੈ। ਉਸ ਨੂੰ ਬੰਬ ਕਾਂਡ 'ਚ ਲਿਪਤ ਹੋਣ ਦੇ ਢੁੱਕਵੇਂ ਸਬੂਤਾਂ ਦੇ ਆਧਾਰ 'ਤੇ 35 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਅਮਰੀਕਾ ਦੀ ਜੇਲ੍ਹ 'ਚ ਹੀ ਸਜ਼ਾ ਕੱਟ ਰਿਹਾ ਹੈ।