ਵਾਸ਼ਿੰਗਟਨ (ਏਪੀ) : ਅਮਰੀਕਾ ਦੀ ਸਰਕਾਰ ਨੇ ਉਡਾਣ 'ਚ ਦੇਰੀ ਨੂੰ ਲੈ ਕੇ ਜਾਪਾਨ ਏਅਰਲਾਈਨਜ਼ 'ਤੇ ਲਗਪਗ ਤਿੰਨ ਲੱਖ ਡਾਲਰ (ਕਰੀਬ ਦੋ ਕਰੋੜ 13 ਹਜ਼ਾਰ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਦੇਰੀ ਕਾਰਨ ਏਅਰਪੋਰਟ 'ਤੇ ਖੜ੍ਹੇ ਦੋ ਜਹਾਜ਼ਾਂ 'ਚ ਯਾਤਰੀ ਘੰਟਿਆਂ ਤਕ ਫਸੇ ਰਹੇ।

ਅਮਰੀਕਾ ਦੇ ਟਰਾਂਸਪੋਰਟ ਵਿਭਾਗ ਨੇ ਜਾਪਾਨ ਏਅਰਲਾਈਨਜ਼ 'ਤੇ ਇਹ ਜੁਰਮਾਨਾ ਲਗਾਇਆ ਹੈ। ਵਿਭਾਗ ਨੇ ਕਿਹਾ ਕਿ ਚਾਰ ਜਨਵਰੀ ਨੂੰ ਖ਼ਰਾਬ ਮੌਸਮ ਕਾਰਨ ਏਅਰਲਾਈਨਜ਼ ਦੀ ਟੋਕੀਓ ਤੋਂ ਨਿਊਯਾਰਕ ਦੀ ਉਡਾਣ ਨੂੰ ਸ਼ਿਕਾਗੋ 'ਚ ਉਤਾਰਿਆ ਗਿਆ ਸੀ। ਇਸ ਹਵਾਬਾਜ਼ੀ ਕੰਪਨੀ ਦੇ ਸਟਾਫ ਨੂੰ ਯਾਤਰੀਆਂ ਦੀ ਮਦਦ ਕਰਨ ਦੀ ਲੋੜ ਸੀ, ਪਰ ਚਾਰ ਤੋਂ ਜ਼ਿਆਦਾ ਘੰਟੇ ਤਕ ਉਨ੍ਹਾਂ ਨੇ ਕੁਝ ਨਹੀਂ ਕੀਤਾ। ਜਦਕਿ 15 ਮਈ ਨੂੰ ਟੋਕੀਓ ਤੋਂ ਨਿਊਯਾਰਕ ਦੀ ਉਡਾਣ ਨੂੰ ਡਲਾਸ ਏਅਰਪੋਰਟ 'ਤੇ ਉਤਾਰਿਆ ਗਿਆ ਸੀ। ਇਸ ਕਾਰਨ ਜਹਾਜ਼ 'ਚ ਈਂਧਨ ਭਰਨਾ ਤੇ ਚਾਲਕ ਦਲ ਦਾ ਸ਼ਿਫਟ ਖ਼ਤਮ ਹੋਣਾ ਦੱਸਿਆ ਗਿਆ ਸੀ। ਇਸ ਕਾਰਨ ਯਾਤਰੀ ਜਹਾਜ਼ 'ਚ ਪੰਜ ਘੰਟੇ ਤਕ ਫਸੇ ਰਹੇ। ਹਾਲਾਂਕਿ ਜਾਪਾਨ ਏਅਰਲਾਈਨਜ਼ ਨੇ ਦੇਰੀ ਲਈ ਖ਼ਰਾਬ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ ਸੀ।