ਵਾਸ਼ਿੰਗਟਨ, ਆਈਏਐੱਨਐੱਸ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਨੇ ਸ਼ਨਿੱਚਰਵਾਰ ਨੂੰ ਨਿਊ ਹੈਂਪਸ਼ਾਅਰ 'ਚ ਹੋਣ ਵਾਲੀ ਆਪਣੀ ਚੋਣ ਰੈਲੀ ਨੂੰ ਮੁਲਤਵੀ ਕਰ ਦਿੱਤਾ। ਵ੍ਹਾਈਟ ਹਾਊਸ ਨੇ ਇਸ ਦੇ ਪਿੱਛੇ ਉੱਥੇ ਆਏ ਤੂਫਾਨ 'ਫੇ' (Faye) ਨੂੰ ਕਾਰਨ ਦੱਸਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਕੇਲੇਗ ਮੈਕੇਨੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਈਵੈਂਟ ਇਕ ਜਾਂ ਦੋ ਹਫ਼ਤੇ ਤੋਂ ਬਾਅਦ ਆਯੋਜਿਤ ਕੀਤਾ ਜਾਵੇਗਾ। ਮਹਾਮਾਰੀ 'ਚ ਟਰੰਪ ਦੀ ਇਹ ਦੂਜੀ ਚੋਣ ਰੈਲੀ ਹੋਵੇਗੀ। ਇਸ ਤੋਂ ਪਹਿਲਾਂ 20 ਜੂਨ ਨੂੰ ਟੁਲਸਾ 'ਚ ਰੈਲੀ ਦਾ ਆਯੋਜਨ ਹੋਇਆ ਸੀ ਜਿਸ 'ਚ 6 ਹਜ਼ਾਰ 2 ਸੌ ਲੋਕਾਂ ਨੇ ਹਿੱਸਾ ਲਿਆ ਸੀ। ਓਕਲਾਹੋਮਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਟੁਲਸਾ 'ਚ ਨਵੇਂ ਕੋਰੋਨਾ ਵਾਇਰਸ ਕਹਿਰ ਸ਼ੁਰੂ ਹੋ ਗਿਆ ਹੈ।

ਨਿਊ ਜਰਸੀ 'ਚ ਖਿਸਕੀ ਜ਼ਮੀਨ

ਤੂਫਾਨ ਕਾਰਨ ਨਿਊ ਜਰਸੀ ਦੇ ਕਈ ਇਲਾਕਿਆਂ 'ਚ ਜ਼ਮੀਨ ਖਿਸਕਣ ਦੀਆਂ ਕੁਦਰਤੀ ਘਟਨਾਵਾਂ ਹੋਈਆਂ। ਸ਼ੁੱਕਰਵਾਰ ਨੂੰ ਭਾਰੀ ਮੀਂਹ ਤੇ ਤੂਫਾਨ ਕਾਰਨ ਸਾਵਧਾਨੀ ਵਜੋਂ ਸਮੁੰਦਰੀ ਤਟਾਂ ਨੂੰ ਬੰਦ ਕਰ ਦਿੱਤਾ ਗਿਆ। ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਜਲਥਲ ਹੋ ਗਈਆਂ ਹਨ।

Posted By: Ravneet Kaur