v> America Cornavirus Death : ਨਿਊਯਾਰਕ, ਰਾਇਟਰ : ਦੁਨੀਆ 'ਚ ਕੋਰੋਨਾ ਮਹਾਮਾਰੀ ਸੰਕਟ ਮੁਡ਼ ਤੇਜ਼ੀ ਨਾਲ ਗਹਿਰਾਉਂਦਾ ਜਾ ਰਿਹਾ ਹੈ। ਅਮਰੀਕਾ, ਰੂਸ ਤੇ ਯੂਰਪ ਕੋਰੋਨਾ ਦੀ ਦੂਸਰੀ ਲਹਿਰ ਦੀ ਲਪੇਟ 'ਚ ਹਨ। ਯੂਰਪ 'ਚ ਜਿੱਥੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਲੋਕ ਘਬਰਾਏ ਹੋਏ ਹਨ, ਉੱਥੇ ਹੀ ਅਮਰੀਕਾ 'ਚ ਵੀ 80 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ 24 ਘੰਟਿਆਂ 'ਚ ਸਾਹਮਣੇ ਆਏ ਹਨ। ਇਸ ਨੂੰ ਅਮਰੀਕਾ 'ਚ ਕੋਰੋਨਾ ਦੀ ਦੂਸਰੀ ਲਹਿਰ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ ਸਬੰਧੀ ਵਿਗਿਆਨੀਆਂ ਦੀ ਟੀਮ ਨੇ ਇਕ ਖੋਜ ਕੀਤੀ ਹੈ ਜਿਸ ਦੇ ਮੁਤਾਬਿਕ ਕੋਰੋਨਾ ਮਹਾਮਾਰੀ ਕਾਰਨ ਫਰਵਰੀ ਤਕ ਅਮਰੀਕਾ 'ਚ ਪੰਜ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਵਿਗਿਆਨੀਆਂ ਦੀ ਟੀਮ ਦੀ ਇਕ ਰਿਸਰਚ ਮੁਤਾਬਿਕ ਫਰਵਰੀ ਤਕ ਅਮਰੀਕਾ 'ਚ ਕੋਰੋਨਾ ਨਾਲ ਮੌਤਾਂ ਦਾ ਅੰਕਡ਼ਾ 5 ਲੱਖ ਪਹੁੰਚ ਸਕਦਾ ਹੈ।

ਖੋਜੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਮਰੀਕਾ 'ਚ ਲੋਕ ਮਾਸਕ ਨਾ ਪਾਉਂਦੇ ਤਾਂ COVID-19 ਨਾਲ ਉੱਥੇ ਮੌਤਾਂ ਦਾ ਅੰਕਡ਼ਾ ਫਰਵਰੀ ਤਕ 5 ਲੱਖ ਦੇ ਪਾਰ ਜਾ ਸਕਦਾ ਹੈ। ਖੋਜੀਆਂ ਨੇ ਕਿਹਾ ਕਿ 14 ਸੂਬਿਆਂ 'ਚ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਰਿਕਾਰਡ ਨਵੇਂ ਮਾਮਲੇ ਸਾਹਮਣੇ ਆਏ ਹਨ।

Posted By: Seema Anand