ਵਾਸ਼ਿੰਗਟਨ, ਪੀਟੀਆਈ : ਅਮਰੀਕਾ 'ਚ ਸੱਤ ਕਾਰੋਬਾਰਾਂ ਦੇ ਸਮੂਹ ਨੇ ਐਚ-1ਬੀ ਵੀਜ਼ਾ ਮਾਮਲੇ 'ਚ ਸੋਮਵਾਰ ਨੂੰ ਇਕ ਮੁਕਦਮਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਮਨਮਰਜ਼ੀ ਢੰਗ ਨਾਲ ਵੀਜ਼ਾ ਐਪਲੀਕੇਸ਼ਨਾਂ ਨੂੰ ਖਾਰਜ ਕੀਤੇ ਜਾਣ 'ਤੇ ਇਹ ਮੁਕੱਦਮਾ ਅਮਰੀਕੀ ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ ਖਿਲਾਫ ਕੀਤਾ ਗਿਆ ਸੀ। ਹੁਣ ਇਹ ਸੰਘੀ ਏਜੰਸੀ ਐਪਲੀਕੇਸ਼ਨਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਈ ਹੈ।

ਅਮਰੀਕੀ ਇਮੀਗ੍ਰੇਸ਼ਨ ਕੌਂਸਲ ਨੇ ਇਨ੍ਹਾਂ ਕਾਰੋਬਾਰੀਆਂ ਵੱਲੋਂ ਪਿਛਲੀ ਮਾਰਚ 'ਚ ਮੈਸਾਚੂਸੇਟਸ ਦੀ ਜ਼ਿਲ੍ਹਾ ਅਦਾਲਤ 'ਚ ਇਹ ਮੁਕਦਮਾ ਕੀਤਾ ਸੀ। ਇਸ 'ਚ ਸੰਘੀ ਏਜੰਸੀ ਯੂਐਸਸੀਆਈਐਸ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ 'ਚ ਪਿਛਲੇ ਸਾਲ ਇਕ ਅਕਤੂਬਰ ਤੋਂ ਦਾਖਲ ਕੀਤੇ ਗਏ ਐਚ-1ਵੀਜ਼ਾ ਐਪਲੀਕੇਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਨਾਲ ਹੀ ਕੋਰਟ ਤੋਂ ਏਜੰਸੀ ਨੂੰ ਨਿਰਪੱਖ ਪ੍ਰਕਿਰਿਆ ਅਪਣਾਉਣ ਦਾ ਆਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਅਮਰੀਕੀ ਇਮੀਗ੍ਰੇਸ਼ਨ ਕੌਸਲ ਨੇ ਇਕ ਬਿਆਨ 'ਚ ਦੱਸਿਆ ਕਿ ਯੂਐਸਸੀਆਈਐਸ ਦੁਆਰਾ ਐਪਲੀਕੇਸ਼ਨਾਂ ਨੂੰ ਮਨਜ਼ੂਰ ਕਰ ਲਏ ਜਾਣ ਤੋਂ ਬਾਅਦ ਮੁਕਦਮਾ ਵਾਪਸ ਲੈ ਲਿਆ ਗਿਆ ਹੈ।

Posted By: Ravneet Kaur