ਵਾਸ਼ਿੰਗਟਨ (ਏਜੰਸੀ) : ਦੁਨੀਆ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਅਰਾਮਕੋ ਦੀਆਂ ਦੋ ਸੰਸਥਾਵਾਂ 'ਚ ਸ਼ਨਿਚਰਵਾਰ ਨੂੰ ਹੋਏ ਡ੍ਰੋਨ ਧਮਾਕਿਆਂ ਲਈ ਅਮਰੀਕਾ ਨੇ ਈਰਾਨ ਨੂੰ ਦੋਸ਼ੀ ਠਹਿਰਾਇਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਸ ਹਮਲੇ ਲਈ ਈਰਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਵੀਟ ਕਰ ਕੇ ਕਿਹਾ ਕਿ ਤਣਾਅ ਘਟਾਉਣ ਦੀ ਕੋਸ਼ਿਸ਼ ਵਿਚਕਾਰ ਈਰਾਨ ਨੇ ਹੁਣ ਦੁਨੀਆ ਦੀ ਊਰਜਾ ਸਪਲਾਈ 'ਤੇ ਹਮਲਾ ਕੀਤਾ ਹੈ।

ਟਰੰਪ ਨੇ ਸਾਊਦੀ ਕ੍ਰਾਊਨ ਪ੍ਰਿੰਸ ਨਾਲ ਗੱਲਬਾਤ ਕੀਤੀ

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਯਮਨ ਤੋਂ ਇਹ ਹਮਲੇ ਹੋਏ। ਯਮਨ ਦੇ ਹਾਊਤੀ ਬਾਗ਼ੀਆਂ ਦੇ ਇਨ੍ਹਾਂ ਡ੍ਰੋਨ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਨ ਦੇ ਕੁਝ ਘੰਟਿਆਂ ਬਾਅਦ ਪੋਂਪਿਓ ਨੇ ਟਵੀਟ ਕਰਕੇ ਇਹ ਗੱਲ ਕਹੀ। ਵ੍ਹਾਈਟ ਹਾਊਸ ਨੇ ਸ਼ਨਿਚਰਵਾਰ ਦੁਪਹਿਰ ਨੂੰ ਇਹ ਜਾਣਕਾਰੀ ਦਿੱਤੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿੰਨ ਸਲਮਾਨ ਅਲ ਸੌਦ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਵਾਂ ਵਿਚਕਾਰ ਹਮਲਿਆਂ ਤੇ ਸਾਊਦੀ ਅਰਬ ਦੀ ਆਤਮ ਰੱਖਿਆ 'ਤੇ ਚਰਚਾ ਹੋਈ।

ਇਹ ਹੈ ਮਾਮਲਾ

ਸਾਊਦੀ ਅਰਾਮਕੋ ਦੇ ਦੋ ਪਲਾਂਟਾਂ ਅਬਕੈਕ ਤੇ ਖੁਰੈਸ 'ਚ ਡ੍ਰੋਨ ਹਮਲੇ ਤੋਂ ਬਾਅਦ ਜ਼ਬਰਦਸਤ ਅੱਗ ਲੱਗ ਗਈ। ਜ਼ਿਕਰਯੋਗ ਹੈ ਕਿ ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ ਤੇ ਨਾ ਹੀ ਹਾਲੇ ਇਸ ਗੱਲ ਦੀ ਜਾਣਕਾਰੀ ਹੈ ਕਿ ਇਸ ਹਮਲੇ ਨਾਲ ਤੇਲ ਉਤਪਾਦਨ 'ਤੇ ਕੋਈ ਅਸਰ ਪਵੇਗਾ ਜਾਂ ਨਹੀਂ। ਜ਼ਿਕਰਯੋਗ ਹੈ ਕਿ ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ ਤੇ ਨਾ ਹੀ ਹਾਲੇ ਇਸ ਗੱਲ ਦੀ ਜਾਣਕਾਰੀ ਹੈ ਕਿ ਇਸ ਹਮਲੇ ਨਾਲ ਤੇਲ ਉਤਪਾਦਨ 'ਤੇ ਅਸਰ ਪਵੇਗਾ ਜਾਂ ਨਹੀਂ।

ਸਾਊਦੀ ਅਰਾਮਕੋ ਅਨੁਸਾਰ ਇਹ ਦੁਨੀਆ ਦਾ ਸੱਭ ਤੋਂ ਵੱਡਾ ਤੇਲ ਪਲਾਂਟ ਹੈ। ਇੱਥੇ ਇਕ ਦਿਨ ਵਿਚ 7 ਮਿਲੀਅਨ ਬੈਰਲ ਤੇਲ ਦੀ ਪ੍ਰੋਸੈਸਿੰਗ ਹੁੰਦੀ ਹੈ। ਇਹ ਪਲਾਂਟ ਪਹਿਲਾਂ ਵੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਿਹਾ ਹੈ। ਅਲਕਾਇਦਾ ਨੇ ਦਾਅਵਾ ਕੀਤਾ ਕਿ ਫਰਵਰੀ 'ਚ ਤੇਲ ਕੰਪਲੈਕਸ 'ਤੇ ਆਤਮਘਾਤੀ ਹਮਲਾਵਰਾਂ ਨੇ ਅਸਫ਼ਲ ਕੋਸ਼ਿਸ਼ ਕੀਤੀ ਸੀ।

ਅਧਿਕਾਰਤ ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ, 'ਅਰਾਮਕੋ ਦੇ ਸਨਅਤੀ ਸੁਰੱਖਿਆ ਟੀਮਾਂ ਨੇ ਅਬਕੈਕ ਤੇ ਖੁਰੈਸ 'ਚ ਆਪਣੇ ਪਲਾਂਟਾਂ 'ਚ ਡ੍ਰੋਨ ਹਮਲੇ ਕਾਰਨ ਲੱਗੀ ਅੱਗ ਨਾਲ ਨਿਪਟਣਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਪਲਾਂਟਾਂ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।' ਸਾਊਦੀ ਅਰਾਮਕੋ ਸਾਊਦੀ ਅਰਬ ਦੀ ਰਾਸ਼ਟਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਕੰਪਨੀ ਹੈ।

Posted By: Seema Anand