ਵਾਸ਼ਿੰਗਟਨ, ਏਐੱਨਆਈ : ਯੂਕਰੇਨ ਨੂੰ ਲੈ ਕੇ ਰੂਸ ਤੇ ਅਮਰੀਕਾ ਵਿਚਾਲੇ ਲਗਾਤਾਰ ਵਧਦੇ ਤਣਾਅ ’ਚ ਚੀਨ ਦੀ ਐਂਟਰੀ ਤੋਂਂ ਬਾਅਦ ਹੁਣ ਅਮਰੀਕਾ ਨੇ ਇਸ ’ਤੇ ਨਿਸ਼ਾਨਾ ਸਾਧਿਆ ਹੈ। ਯੂਕਰੇਨ ਸੰਕਟ ’ਤੇ ਅਮਰੀਕਾ ਨੇ ਚੀਨ ’ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਚੀਨ ਯੂਕਰੇਨ ’ਚ ਡੀ-ਐਸਕੇਲੇਸ਼ਨ ਚਾਹੁੰਦਾ ਹੈ ਕਿਉਂਕਿ ਯੂਰਪ ’ਚ ਕਿਸੇ ਵੀ ਤਰ੍ਹਾਂ ਦੇ ਟਕਰਾਅ ਦਾ ਚੀਨ ਦੇ ਹਿੱਤਾਂ ’ਤੇ ਮਾੜਾ ਅਸਰ ਪੈ ਸਕਦਾ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਸਿਆਸੀ ਹੱਲ ਦੀ ਵਕਾਲਤ ਕਰਦੇ ਹੋਏ ਅਮਰੀਕਾ ਤੇ ਨਾਟੋ ਨੂੰ ਤਾੜਨਾ ਕੀਤੀ ਸੀ।

ਓਲੰਪਿਕ ਦੇ ਨਾਲ-ਨਾਲ ਚੀਨ ਦੇ ਹੋਰ ਹਿੱਤ ਵੀ ਹੋਣਗੇ ਪ੍ਰਭਾਵਿਤ

ਸ਼ੁੱਕਰਵਾਰ ਨੂੰ ਦਿੱਤੇ ਇੱਕ ਬਿਆਨ ’ਚ, ਸੀਨੀਅਰ ਅਮਰੀਕੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ‘ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਦੇਖਣਾ ਯਕੀਨੀ ਤੌਰ ’ਤੇ ਚੀਨ ਦੇ ਹਿੱਤ ’ਚ ਨਹੀਂ ਹੈ। ਨਾ ਸਿਰਫ਼ ਓਲੰਪਿਕ ਦੇ ਕਾਰਨ, ਸਗੋਂਂਯੂਰਪ ’ਚ ਵਿਨਾਸ਼ਕਾਰੀ ਸੰਘਰਸ਼ ਵੱਡੇ ਪੱਧਰ ’ਤੇੇ ਪ੍ਰਭਾਵ ਪਾਵੇਗਾ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚੀਨ ਇਨ੍ਹਾਂ ਸਿਧਾਤਾਂ ’ਤੇ ਗੱਲ ਕਰੇਗਾ ਅਤੇ ਸੋਮਵਾਰ ਨੂੰ ਕੂਟਨੀਤੀ ਦੇ ਰਾਹ ’ਤੇ ਇਨ੍ਹਾਂ ਸਿਧਾਤਾਂ ਨੂੰ ਬਣਾਈ ਰੱਖਣ ਨੂੰ ਵੀ ਮਹੱਤਵ ਦੇਵੇਗਾ।

ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ

ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯੂਕਰੇਨ ਦੀ ਸਥਿਤੀ ਨੂੰ ਹੱਲ ਕਰਨ ਲਈ ਵਿਸ਼ੇਸ਼ ਬੈਠਕ ਕਰੇਗੀ। ਹਾਲਾਂਕਿ, ਰੂਸ ਨੇ ਅਮਰੀਕਾ ਦੁਆਰਾ ਮੀਟਿੰਗ ਲਆ ਕੀਤੀ ਬੇਨਤੀ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਪੀਆਰ ਸਟੰਟ ਕਿਹਾ ਹੈ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਕਈ ਮੁੱਦਿਆਂ’ਤੇ ਚੀਨ ਨਾਲ ਬਹੁਤ ਸਰਗਰਮ ਗੱਲਬਾਤ ਕਰ ਰਿਹਾ ਹੈ, ਪਰ ਹਾਲ ਹੀ ਵਿਚ ਰੂਸ ਤੇ ਯੂਕਰੇਨ ’ਚ ਇਹ ਸਭ ਦੇਖਣ ਨੂੰ ਮਿੁਲਆ।

ਅਮਰੀਕਾ ਨੇ ਰੂਸ ’ਤੇ ਲਗਾਇਆ ਯੂਕਰੇਨ ’ਤੇ ਹਮਲੇ ਦੀ ਤਿਆਰੀ ਦਾ ਦੋਸ਼

ਅਮਰੀਕਾ ਤੇ ਉਸ ਦੇ ਸਹਿਯੋਗੀਆਂਂ ਨੇ ਰੂਸ ’ਤੇ ਯੂਕਰੇਨ ’ਤੇ ਹਮਲੇ ਦੀ ਤਿਆਰੀ ਲਈ ਫ਼ੌਜਾਂ ਤੇ ਫ਼ੌਜੀ ਸਾਜ਼ੋ-ਸਾਮਾਨ ਇਕੱਠੇ ਕਰਨ ਦਾ ਦੋਸ਼ ਲਗਾਇਆ ਹੈ। ਸਪੁਟਨਿਕ ਨੇ ਕਿਹਾ ਕਿ ਜੇ ਰੂਸ ਯੂਕਰੇਨ ’ਤੇ ਅੱਗੇ ਵਧਣ ਦਾ ਫੈਸਲਾ ਕਰਦਾ ਹੈ ਤਾਂ ਵਾਸ਼ਿੰਗਟਨ ਨੇ ਵੱਡੀਆਂਂ ਪਾਬੰਦੀਆਂ ਦੀ ਧਮਕੀ ਦਿੱਤੀ ਹੈ। ਦੂਜੇ ਪਾਸੇ ਰੂਸ ਨੇ ਵਾਰ-ਵਾਰ ਦੋਸ਼ਾਂ ਤੋਂਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਆਪਣੀਆਂ ਫ਼ੌਜਾਂ ਨੂੰ ਆਪਣੇ ਪ੍ਰਭੂਸੱਤਾ ਖੇਤਰ ’ਚ ਭੇਜਣ ਦਾ ਅਧਿਕਾਰ ਹੈ ਤੇ

ਉਹ ਕਿਸੇ ਦੇਸ਼ ’ਤੇ ਹਮਲਾ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ ਹੈ। ਮਾਸਕੋ ਦੋਸ਼ਾਂ ਨੂੰ ਰੂਸੀ ਸਰਹੱਦਾਂ ਦੇ ਨੇੜੇ ਨਾਟੋ ਫ਼ੌਜੀ ਉਪਕਰਣਾਂ ਨੂੰ ਤਾਇਨਾਤ ਕਰਨ ਦੇ ਬਹਾਨੇ ਵਜੋਂਂਦੇਖਦਾ ਹੈ।

Posted By: Tejinder Thind