v> ਜਨੇਵਾ/ਵਾਸ਼ਿੰਗਟਨ, ਏਜੰਸੀ : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਮੁਖੀ ਨੇ ਆਸ ਪ੍ਰਗਟਾਈ ਹੈ ਕਿ ਸੰਯੁਕਤ ਰਾਜ ਅਮਰੀਕਾ ਫੰਡਿੰਗ ਰੋਕਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰੇਗਾ। ਕੋਰੋਨਾ ਮਹਾਮਾਰੀ ਦੇ ਪਸਾਰੇ ਤੋਂ ਬਾਅਦ ਡਬਲਯੂਐੱਚਓ 'ਤੇ ਚੱਲ ਰਹੀ ਸਿਆਸਤ ਵਿਚਕਾਰ ਡਬਲਯੂਐੱਚਓ ਮੁਖੀ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਉਨ੍ਹਾਂ ਦੁਨੀਆ ਨੂੰ ਇਸ ਮਹਾਮਾਰੀ ਤੋਂ ਬਚਾਉਣ ਦਾ ਸੰਕਲਪ ਲਿਆ ਹੈ। ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਨੋਮ ਘੇਬੀਅਸ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ 'ਚ ਉਨ੍ਹਾਂ ਦੇ ਅਸਤੀਫ਼ੇ ਦੀ ਗੱਲ ਜ਼ੋਰ ਫੜ ਰਹੀ ਹੈ।

Posted By: Rajnish Kaur