ਵਾਸ਼ਿੰਗਟਨ (ਏਜੰਸੀ) : ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਹੋਮਲੈਂਡ ਸਕਿਉਰਿਟੀ ਵਿਭਾਗ) ਨੇ ਗ੍ਰੀਨ ਕਾਰਡ ਲੈਣ ਦੇ ਚਾਹਵਾਨ ਪਰਵਾਸੀ ਭਾਰਤੀਆਂ ਤੇ ਐੱਚ-1ਬੀ ਵੀਜ਼ਾ ਧਾਰਕ ਭਾਰੀਆਂ ਦੇ ਜੀਵਨਸਾਥੀ ਲਈ ਵੀ ਨੌਕਰੀ ਕਰਨ ਦੇ ਰਸਤੇ ਹੋਰ ਆਸਾਨ ਕਰ ਦਿੱਤੇ ਹਨ। ਅਮਰੀਕਾ ’ਚ ਵਸੇ ਅਜਿਹੇ ਭਾਰਤੀਆਂ ਨੂੰ ਹੁਣ ਕੰਮ ਦਾ ਪਰਮਿਟ ਖਤਮ ਹੋਣ ਤੋਂ ਬਾਅਦ ਵੀ ਬਿਨਾ ਰੋਕ-ਟੋਕ ਕੰਮਕਾਜ ਜਾਰੀ ਰੱਖਣ ਲਈ 18 ਮਹੀਨੇ ਦੀ ਮੋਹਲਤ ਮਿਲੇਗੀ। ਅਮਰੀਕੀ ਸਰਕਾਰ ਦੇ ਇਸ ਫੈਸਲੇ ਨਾਲ ਉੱਥੇ ਵਸੇ ਹਜ਼ਾਰਾਂ ਕੰਮਕਾਜੀ ਭਾਰਤੀਆਂ ਨੂੰ ਚੰਗਾ ਲਾਭ ਮਿਲੇਗਾ।

ਅਮਰੀਕਾ ’ਚ ਗ੍ਰੀਨ ਕਾਰਡ ਨੂੰ ਰਸਮੀ ਤੌਰ ’ਤੇ ਪਰਮਾਨੈਂਟ ਰੈਜ਼ੀਡੈਂਟ ਕਾਰਡ ਵੀ ਕਹਿੰਦੇ ਹਨ। ਇਹ ਦਸਤਾਵੇਜ਼ ਉਨ੍ਹਾਂ ਇਮੀਗ੍ਰੇਸ਼ਨ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਅਮਰੀਕਾ ’ਚ ਸਥਾਈ ਤੌਰ ’ਤੇ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਜਾਂਦਾ ਹੈ। ਹੋਮਲੈਂਡ ਸਕਿਉਰਿਟੀ ਦਾ ਮੰਗਲਵਾਰ ਨੂੰ ਲਿਆ ਗਿਆ ਇਹ ਫ਼ੈਸਲਾ ਬੁੱਧਵਾਰ ਤੋਂ ਲਾਗੂ ਹੋ ਗਿਆ ਹੈ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਪਰਵਾਸੀਆਂ ਨੂੰ ਫ਼ਾਇਦਾ ਹੋਣ ਦੀ ਸੰਭਾਵਨਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਮੌਜੂਦਾ ਈਏਡੀ ’ਤੇ 180 ਦਿਨਾਂ ਤਕ ਆਧੁਨਿਕ ਰੂਪ ਨਾਲ ਵਿਸਥਾਰ ਮਿਲਦਾ ਹੈ, ਜਿਸਦੀ ਸਮਾਪਤੀ ਤਰੀਕ ’ਤੇ ਇਸਨੂੰ 540 ਦਿਨਾਂ ਤਕ ਵਧਾ ਦਿੱਤਾ ਜਾਵੇਗਾ। ਅਮਰੀਕਾ ’ਚ ਉਨ੍ਹਾਂ ਪਰਵਾਸੀਆਂ ਨੂੰ ਬਾਇਡਨ ਪ੍ਰਸ਼ਾਸਨ ਨੇ ਰਾਹਤ ਦਿੱਤੀ ਹੈ ਜਿਨ੍ਹਾਂ ਦੀ ਵਰਕ ਪਰਮਿਟ ਮਿਆਦ ਖ਼ਤਮ ਹੋਣ ਵਾਲੀ ਸੀ। ਬਾਇਡਨ ਪ੍ਰਸ਼ਾਸਨ ਨੇ ਗ਼ੈਰ ਪਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਵਰਕ ਪਰਮਿਟ ਦੀ ਸਮਾਂ ਸੀਮਾ ਨੂੰ ਆਧੁਨਿਕ ਰੂਪ ਨਾਲ ਵਧਾਉਣ ਦਾ ਐਲਾਨ ਕੀਤਾ ਹੈ। ਇਸ ਵਿਚ ਗ੍ਰੀਨ ਕਾਰਡ ਚਾਹੁਣ ਵਾਲੇ ਤੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਸ਼ਾਮਲ ਹਨ, ਜਿਨ੍ਹਾਂ ਨੂੰ ਡੇਢ ਸਾਲ ਲਈ ਰੁਜ਼ਗਾਰ ਅਥਾਰਟੀ ਕਾਰਡ ਮਿਲਦਾ ਹੈ।

ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਦੇ ਡਾਇਰੈਕਟਰ ਉਰ ਐੱਮ ਜਦੌ ਨੇ ਕਿਹਾ, ‘ਯੂਐੱਸਸੀਆਈਐੱਸ ਪੈਂਡਿੰਗ ਈਏਡੀ ਮਾਮਲਿਆਂ ਦੀ ਗਿਣਤੀ ਨੂੰ ਦੇਖਣ ਦਾ ਕੰਮ ਕਰਦਾ ਹੈ, ਇਸ ਲਈ ਏਜੰਸੀ ਨੇ ਨਿਰਧਾਰਤ ਕੀਤਾ ਹੈ ਕਿ ਰੁਜ਼ਗਾਰ ਅਥਾਰਟੀ ਲਈ ਇਸ ਸਮੇਂ ਦਿੱਤਾ ਜਾ ਰਿਹਾ 180 ਦਿਨਾਂ ਤਕ ਦਾ ਆਧੁਨਿਕ ਵਿਸਥਾਰ ਨਾਕਾਫ਼ੀ ਹੈ।

ਯੂਐੱਸਸੀਆਈਐੱਸ ਦੇ ਮੁਤਾਬਕ, ਇਹ ਆਰਜ਼ੀ ਨਿਯਮ ਉਨ੍ਹਾਂ ਗੈਰ ਨਾਗਰਿਕਾਂ ਨੂੰ ਰਾਹਤ ਦੇਵੇਗਾ, ਜਿਹਡ਼ੇ ਕਿਸੇ ਕਾਰਨ ਆਧੁਨਿਕ ਵਿਸਥਾਰ ਲਈ ਪਾਤਰ ਹਨ। ਇਸ ਨਾਲ ਉਨ੍ਹਾਂ ਨੂੰ ਆਪਣੇ ਰੁਜ਼ਗਾਰ ਨੂੰ ਬਣਾ ਕੇ ਰੱਖਣ ਤੇ ਆਪਣੇ ਪਰਿਵਾਰਾਂ ਲਈ ਅਹਿਮ ਸਹਾਇਤਾ ਦੇਣ ਦਾ ਮੌਕਾ ਮਿਲੇਗਾ। ਜਦਕਿ ਅਮਰੀਕੀ ਮਾਲਿਕਾਂ ਨੂੰ ਇਸ ਮਾਮਲੇ ਤੋਂ ਹੋਣ ਵਾਲੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ।

ਪੈਂਡਿੰਗ ਈਏਡੀ ਨਵੀਨੀਕਰਨ ਅਰਜ਼ੀ ਵਾਲੇ ਗੈਰ ਨਾਗਰਿਕ ਜਿਨ੍ਹਾਂ ਦਾ 180 ਦਿਨਾਂ ਦਾ ਆਧੁਨਿਕ ਵਿਸਥਾਰ ਖਤਮ ਹੋ ਗਿਆ ਹੈ ਤੇ ਜਿਨ੍ਹਾਂ ਦੀ ਈਏਡੀ ਖਤਮ ਹੋ ਗਈ ਹੈ। ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂ ਅਜੇ ਜੈਨ ਭੂਟੋਰੀਆ ਨੇ ਕਿਹਾ ਕਿ ਇਸ ਬਦਲਾਅ ਨਾਲ ਲਗਪਗ 87 ਹਜ਼ਾਰ ਗ਼ੈਰ ਪਰਵਾਸੀਆਂ ਨੂੰ ਤੁਰੰਤ ਮਦਦ ਮਿਲੇਗੀ, ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਹੈ ਜਾਂ ਅਗਲੇ 30 ਦਿਨਾਂ ’ਚ ਖਤਮ ਹੋਣ ਵਾਲਾ ਹੈ। ਕੁੱਲ ਮਿਲਾ ਕੇ, ਸਰਕਾਰ ਦੀ ਕੋਸ਼ਿਸ਼ ਹੈ ਕਿ ਵਰਕ ਪਰਮਿਟ ਦਾ ਨਵੀਨੀਕਰਨ ਕਰਾਉਣ ਵਾਲੇ ਕਰੀਬ ਚਾਰ ਲੱਖ 20 ਹਜ਼ਾਰ ਗ਼ੈਰ ਪਰਵਾਸੀਆਂ ਨੂੰ ਕੰਮ ਗੁਆਉਣ ਦੇ ਸੰਕਟ ਤੋਂ ਬਚਾਇਆ ਜਾਵੇ।

Posted By: Tejinder Thind