ਨਈਂ ਦੁਨੀਆ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਅਸਥਾਈ ਮੈਂਬਰਾਂ ਲਈ 17 ਜੂਨ ਨੂੰ ਚੋਣ ਹੋਣਗੇ। ਫਰਾਂਸ ਵੱਲੋਂ ਜੂਨ ਮਹੀਨੇ ਲਈ 15 ਮੈਂਬਰੀ ਪ੍ਰੀਸ਼ਦ ਦੀ ਪ੍ਰਧਾਨਗੀ ਲੈਣ ਮਗਰੋਂ ਸੋਮਵਾਰ ਨੂੰ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਭਾਰਤ ਇਕ ਅਸਥਾਈ ਸੀਟ ਲਈ ਉਮੀਦਵਾਰ ਹੈ ਤੇ ਇਸ ਸੀਟ 'ਤੇ ਉਸ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ ਕਿਉਂਕਿ ਭਾਰਤ ਏਸ਼ੀਆ-ਪ੍ਰਸ਼ਾਤ ਸਮੂਹ ਦੀ ਇਕੱਲੀ ਸੀਟ ਲਈ ਇਕ ਹੀ ਉਮੀਦਵਾਰ ਹੈ। ਨਵੀਂ ਦਿੱਲੀ ਦੀ ਉਮੀਦਵਾਰੀ ਨੂੰ ਚੀਨ ਤੇ ਪਾਕਿਸਤਾਨ ਸਣੇ ਏਸ਼ੀਆ-ਪ੍ਰਸ਼ਾਤ ਦੇ 55 ਮੈਬਰਾਂ ਨੇ ਪਿਛਲੇ ਸਾਲ ਜੂਨ 'ਚ ਸਰਬਸੰਮਤੀ ਦਾ ਸਮਰੱਥਨ ਦਿੱਤਾ ਸੀ। ਭਾਰਤ ਦੇ ਦ੍ਰਿਸ਼ਟੀਕੋਣ ਤੋਂ ਮਤਦਾਨ 'ਚ ਕੋਈ ਵੀ ਬਦਲਾਅ ਉਸ ਦੇ ਮੌਕਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪੰਜ ਅਸਥਾਈ ਮੈਂਬਰਾਂ ਦਾ ਕਾਰਜਕਾਲ ਜਨਵਰੀ 2021 ਤੋਂ ਸ਼ੁਰੂ ਹੋਵੇਗਾ। ਪਰੰਪਰਾਗਤ ਰੂਪ ਨਾਲ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਦੇ ਚੋਣ ਮਹਾਸਭਾ ਹਾਲ 'ਚ ਆਯੋਜਿਤ ਕੀਤੇ ਜਾਂਦੇ ਹਨ। ਜਿਸ 'ਚ 193 ਮੈਂਬਰ ਦੇਸ਼ ਗੁਪਤ ਮਤਦਾਨ ਕਰਦੇ ਹਨ। ਹਾਲਾਂਕਿ ਕੋਰੋਨਾ ਦੇ ਚੱਲਦਿਆਂ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ 'ਚ ਹੋਣ ਵਾਲੀਆਂ ਸਾਰੀਆਂ ਬੈਠਕਾਂ ਨੂੰ ਜੂਨ ਦੇ ਅੰਤ ਤਕ ਮਲੱਤਵੀਂ ਕਰ ਦਿੱਤਾ ਗਿਆ ਹੈ।

ਪਹਿਲਾਂ ਵੀ ਭਾਰਤ ਰਿਹਾ ਹੈ ਮੈਂਬਰ

ਇਸ ਤੋਂ ਪਹਿਲਾਂ ਭਾਰਤ 1950-51, 1967-68,1977-78, 1984-85, 1991-92 ਤੇ 2011-12 UNSC ਦਾ ਅਸਥਾਈ ਮੈਂਬਰ ਰਹਿ ਚੁੱਕਾ ਹੈ।

ਇੰਨੇ ਹੁੰਦੇ ਹਨ ਮੈਂਬਰ

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ 'ਚ ਕੁੱਲ 15 ਮੈਂਬਰ ਹੁੰਦੇ ਹਨ। ਇਨ੍ਹਾਂ 'ਚ 5 ਮੈਂਬਰ ਸਥਾਈ ਹੁੰਦੇ ਹਨ। ਦੂਜੇ ਪਾਸੇ ਬਚੇ ਹੋਏ 10 ਅਸਥਾਈ ਹੁੰਦੇ ਹਨ। ਜੋ 10 ਮੈਂਬਰ ਅਸਥਾਈ ਹੁੰਦੇ ਹਨ ਉਨ੍ਹਾਂ ਨੂੰ ਲਗਾਤਾਰ 2-2 ਸਾਲ ਲਈ ਚੁਣਿਆ ਜਾਂਦਾ ਹੈ। ਇਨ੍ਹਾਂ 'ਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਲਈ 2-2 ਸੀਟਾਂ ਚੁਣੀਆਂ ਜਾਂਦੀਆਂ ਹਨ। ਏਸ਼ੀਆ ਪੈਸੇਫਿਕ ਦੇਸ਼ਾਂ 'ਚੋਂ ਦੋ ਮੈਂਬਰਾਂ ਨੂੰ ਚੁਣਿਆ ਜਾਵੇਗਾ।

ਸੁਰੱਖਿਆ ਪ੍ਰੀਸ਼ਦ 'ਚ ਜੋ ਪੰਜ ਮੈਂਬਰ ਸਥਾਈ ਹੁੰਦੇ ਹਨ ਉਨ੍ਹਾਂ 'ਚ ਚੀਨ, ਫਰਾਂਸ, ਰੂਸ, ਬ੍ਰਿਟੇਨ ਤੇ ਅਮਰੀਕਾ ਸ਼ਾਮਲ ਹੈ। ਇਸ ਤਰ੍ਹਾਂ ਨੇ ਪਹਿਲੀ ਵਾਰ ਨਹੀਂ ਹੋਇਆ ਜਦੋਂ ਭਾਰਤ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਬਣੇਗਾ। ਇਸ ਤੋਂ ਪਹਿਲਾਂ ਵੀ ਉਹ ਸੱਤ ਵਾਰ ਇਸ ਸ੍ਰੇਣੀ 'ਚ ਸ਼ਾਮਲ ਹੋ ਚੁੱਕਾ ਹੈ।

Posted By: Sunil Thapa