ਨਵੀਂ ਦਿੱਲੀ, ਆਨਲਾਈਨ ਡੈਸਕ : ਅਮਰੀਕੀ ਬਾਇਡਨ ਪ੍ਰਸ਼ਾਸਨ ਨੇ ਭਾਰਤ ਨੂੰ ਵੈਕਸੀਨ ਦਾ ਕੱਚਾ ਮਾਲ ਮੁਹੱਈਆ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਾਈਡਨ ਪ੍ਰਸ਼ਾਸਨ ਨੇ ਇਸ ਰੋਕ ਲਈ ਉਤਪਾਦਨ ਐਕਟ ਦੀ ਵਰਤੋਂ ਕੀਤੀ ਹੈ। ਇਸ ਐਕਟ ਦੀ ਆੜ ਹੇਠ ਅਮਰੀਕਾ ਨੇ ਕੱਚੇ ਮਾਲ ਦੀ ਸਪਲਾਈ ਰੋਕ ਦਿੱਤੀ ਹੈ। ਇਸ ਕਾਰਨ ਭਾਰਤ 'ਚ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੇ ਸਾਹਮਣੇ ਇਕ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਇਨ੍ਹਾਂ ਕੰਪਨੀਆਂ ਨੂੰ ਕੁਝ ਰਸਾਇਣਾਂ ਦੀ ਦਰਾਮਦ ਕਰਨ 'ਚ ਮੁਸ਼ਕਲ ਹੋ ਰਹੀ ਹੈ। ਜਿਸ 'ਚ ਅਸੈਂਬਲੀ ਸਹਾਇਕ ਸਣੇ ਕੁਝ ਰਸਾਇਣ ਬਰਾਮਦ ਕਰਨ 'ਚ ਮੁਸ਼ਕਿਲ ਆਉਣ ਲੱਗੀ ਹੈ। ਇਸ ਪਾਬੰਦੀ ਦੇ ਪਿੱਛੇ ਯੂਰਪੀਅਨ ਦੇਸ਼ਾਂ ਦੀ ਮੰਨਸ਼ਾ ਹੈ ਕਿ ਭਾਰਤ 'ਚ ਨਿਮਰਿਤ ਕੋਵੀਸ਼ੀਲਡ ਤੇ ਕੋਵੈਕਸਿਨ ਦੀ ਮੰਗ ਸਸਤੀ ਤੇ ਪ੍ਰਭਾਵੀ ਹੋਣ ਕਾਰਨ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਚੱਲਦਿਆਂ ਅਮਰੀਕਾ, ਬ੍ਰਿਟੇਨ, ਰੂਸ ਤੇ ਹੋਰ ਦੇਸ਼ਾਂ 'ਚ ਨਿਰਮਿਤ ਵੈਕਸੀਨ ਕਿਤੇ ਵਣਜ ਮੁਕਾਬਲੇ 'ਚ ਪਿਛੜ ਨਾ ਜਾਵੇ।


ਕੀ ਹੈ ਅਮਰੀਕਾ ਦਾ ਰੱਖਿਆ ਉਤਪਾਦਨ ਐਕਟ


ਬਾਇਡਨ ਪ੍ਰਸ਼ਾਸਨ ਨੇ ਅਮਰੀਕਾ ਦੇ 1950 ਰੱਖਿਆ ਉਤਪਾਦਨ ਐਕਟ ਨੂੰ ਲਾਗੂ ਕੀਤਾ ਹੈ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਐਮਰਜੈਂਸੀ ਸਥਿਤੀਆਂ 'ਚ ਘਰੇਲੂ ਅਰਥਵਿਵਸਥਾ ਨੂੰ ਗਤੀ ਦੇਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਐਕਟ ਤਹਿਤ ਰਾਸ਼ਟਰਪਤੀ ਉਨ੍ਹਾਂ ਉਤਪਾਦਾਂ ਦੀ ਬਰਾਮਦ ਨੂੰ ਪਾਬੰਦੀ ਲਾਉਣ ਦੀ ਮਨਜ਼ੂਰੀ ਦਿੰਦਾ ਹੈ, ਜੋ ਘਰੇਲੂ ਮੈਨਿਊਫੈਕਚਰਿੰਗ ਲਈ ਜ਼ਰੂਰੀ ਹੋ ਸਕਦੀ ਹੈ। ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਐਕਟ ਦੀ ਵਰਤੋਂ ਉਨ੍ਹਾਂ ਚੀਜ਼ਾਂ ਦੀ ਲਿਸਟ ਵਧਾਉਣ ਲਈ ਕਰਨਗੇ ਜਿਨ੍ਹਾਂ 'ਤੇ ਅਮਰੀਕੀ ਵੈਕਸੀਨ ਨਿਰਮਾਤਾ ਕੰਪਨੀਆਂ ਨੂੰ ਪਹਿਲ ਮਿਲੇਗੀ। ਇਸ ਬਾਬਤ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਆਪਣੇ ਪ੍ਰਸ਼ਾਸਨ ਤੋਂ ਵੈਕਸੀਨ ਉਤਪਾਦਨ ਲਈ ਜ਼ਰੂਰੀ ਚੀਜ਼ਾਂ 'ਚ ਆਈ ਸੰਭਾਵਿਤ ਕਮੀ ਨਾਲ ਜੁੜੀਆਂ ਜਾਣਕਾਰੀਆਂ ਇਕੱਠੀਆਂ ਕਰਨ ਲਈ ਕਿਹਾ ਹੈ।


ਸੀਰਮ ਕੰਪਨੀ ਨੇ ਕੇਂਦਰ ਸਰਕਾਰ ਨੂੰ ਲਾਈ ਗੁਹਾਰ


ਜ਼ਿਕਰਯੋਗ ਹੈ ਕਿ ਭਾਰਤ ਕੋਰੋਨਾ ਵੈਕਸੀਨ ਦਾ ਸਭ ਤੋਂ ਜ਼ਿਆਦਾ ਉਤਪਾਦਨ ਕਰਨ ਵਾਲੇ ਦੇਸ਼ਾਂ 'ਚੋਂ ਇਕ ਹੈ ਪਰ ਹੁਣ ਭਾਰਤ ਦੀ ਮੰਗ ਦੇ ਅਨੁਰੂਪ ਵੈਕਸੀਨ ਦੀ ਸਪਲਾਈ 'ਚ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਭਾਰਤ 'ਚ ਨੋਵਾਵੈਕਸ ਤੇ ਐਸਟ੍ਰਾਜੇਨੇਕਾ ਦਾ ਉਤਪਾਦਨ ਕਰਨ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਹਾਲ ਹੀ ਵਿਚ ਕੱਚੇ ਮਾਲ ਦੀ ਸਪਲਾਈ ਨਾ ਹੋਣ 'ਤੇ ਚਿੰਤਾ ਜ਼ਾਹਿਰ ਕੀਤੀ ਸੀ। ਸੀਰਮ ਇੰਸਟੀਚਿਊਟ ਦੇ ਮੁਖੀਆ ਆਦਰ ਪੂਨਾਵਾਲਾ ਨੇ ਅਮਰੀਕੀ ਐਕਸਪੋਰਟ ਦੇ ਚੱਲਦਿਆਂ ਵੈਕਸੀਨ ਨਿਰਮਾਣ 'ਚ ਵਰਤੇ ਜਾਣ ਵਾਲੇ ਪਲਾਸਟਿਕ ਬੈਗ ਤੇ ਫਿਲਟਰ ਦੀ ਕਮੀ ਹੋਣ ਦਾ ਖਦਸ਼ਾ ਜਤਾਇਆ ਸੀ। ਕੰਪਨੀ ਨੇ ਕਿਹਾ ਕਿ ਉਸ ਦੀ ਸੇਲ ਕਲਕਚਰ ਮੀਡੀਆ, ਸਿੰਗਲ ਯੂਜ ਟਿਊਬਿੰਗ ਅਤੇ ਖ਼ਾਸ ਰਸਾਇਣਾਂ ਦਰਾਮਦ 'ਚ ਕਠਿਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਸਿੱਧਾ ਅਸਰ ਵੈਕਸੀਨ ਉਤਪਾਦਨ 'ਤੇ ਪਵੇਗਾ। ਸੀਰਮ ਕੰਪਨੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਮਾਮਲੇ 'ਚ ਦਾਖਲਅੰਦਾਜ਼ੀ ਕਰਨ ਦੀ ਬੇਨਤੀ ਕੀਤੀ ਸੀ ਤਾਂ ਜੋ ਬਿਨਾਂ ਕਿਸੇ ਰੁਕਾਵਟ ਦੇ ਟੀਕਿਆਂ ਦਾ ਉਤਪਾਦਨ ਕੀਤਾ ਜਾ ਸਕੇ।

Posted By: Ravneet Kaur