ਆਈਏਐੱਨਐੱਸ, ਸੈਨ ਫ੍ਰਾਂਸਿਸਕੋ : ਟਵਿੱਟਰ ਨੇ ਨੀਤੀ ’ਚ ਪਰਿਵਰਤਨ ਅਨੁਸਾਰ ਟ੍ਰਾਂਸਫਰ ਕਰਨ ਦੀ ਥਾਂ 0PO“”S और 0White8ouse ਅਕਾਊਂਟ ਤੋਂ ਸਾਰੇ ਫਾਲੋਅਰਜ਼ ਨੂੰ ਹਟਾ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੇ ਟਵਿੱਟਰ ਅਕਾਊਂਟ ਹੁਣ ਅਰਚੀਵਡ ਕਰ ਦਿੱਤੇ ਗਏ ਹਨ। ਇਸ ’ਚ ਸ਼ਾਮਿਲ ਹਨ : @POTUS45, 0 WhiteHouse45, @VP45, @PressSec45, @FLOTUS45 ਅਤੇ @SecondLady45। ਵ੍ਹਾਈਟ ਹਾਊਸ, ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਥਮ ਮਹਿਲਾ ਤੇ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੂੰ ਹੁਣ ਨਵੇਂ ਯੂਜ਼ਰਜ਼ ਮਿਲੇ ਹਨ। ਹੁਣ @Transition46, @WhiteHouse ਬਣ ਗਿਆ ਹੈ ਅਤੇ @PresElectBiden ਹੁਣ @POTUS ਹੋ ਗਿਆ ਹੈ।

@SenKamalaHarris ਹੁਣ @VP ਬਣ ਗਿਆ ਹੈ ਅਤੇ ਇਸਤੋਂ ਇਲਾਵਾ @FLOTUSBiden ਹੁਣ @FLOTUS ਬਣ ਗਿਆ ਹੈ। ਦੱਸ ਦੇਈਏ ਕਿ @POTUS ਦਾ ਮਤਲਬ ਪ੍ਰੈਜ਼ੀਡੈਂਟ ਆਫ ਦਿ ਯੂਨਾਈਟਿਡ ਸਟੇਟ ਅਤੇ @FLOTUS ਦਾ ਮਤਲਬ ਫਰਸਟ ਲੇਡੀ ਆਫ ਦਿ ਯੂਨਾਈਟਿਡ ਸਟੇਟ ਹੈ। ਇਹ ਅਕਾਊਂਟ ਕਿਸੇ ਵਿਅਕਤੀ ਵਿਸ਼ੇਸ਼ ਨਾਲ ਸਬੰਧਿਤ ਨਹੀਂ ਹੈ। ਇਸਦਾ ਇਸਤੇਮਾਲ ਸੱਤਾਧਾਰੀ ਪ੍ਰਸ਼ਾਸਨ ਕਰਵਾਉਂਦਾ ਹੈ।

ਬਾਇਡਨ ਦੀ ਟ੍ਰਾਂਜਿਕਸ਼ਨ ਟੀਮ ਨੀਤੀ ’ਚ ਇਸ ਬਦਲਾਅ ਨੂੰ ਲੈ ਕੇ ਨਾਖੁਸ਼

2017 ’ਚ ਜਦੋਂ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਬਰਾਕ ਓਬਾਮਾ ਪ੍ਰਸ਼ਾਸਨ ਤੋਂ ਕਾਰਜਭਾਰ ਸੰਭਾਲਿਆ, ਤਾਂ ਮਾਈ¬ਕ੍ਰੋ-ਬਲਾਗਿੰਗ ਪਲੇਟਫਾਰਮ ਨੇ ਠੀਕ ਇਸਦੇ ਉਲਟ ਕੰਮ ਕੀਤਾ ਸੀ। ਟਵਿੱਟਰ ਨੇ ਤਬ ਮੌਜੂਦਾ ਖਾਤਿਆਂ ਨੂੰ ਡੁਪਲੀਕੇਟ ਕੀਤਾ ਸੀ। ਓਬਾਮਾ ਦੇ ਯੁੱਗ ਦੇ ਟਵੀਟਸ ਅਤੇ ਫਾਲੋਅਰਜ਼ ਦਾ ਇਕ ਅਰਚੀਵਡ ਬਣਾਇਆ ਸੀ। ਕੰਪਨੀ ਅਨੁਸਾਰ, ਵ੍ਹਾਈਟ ਹਾਊਸ ਅਕਾਊਂਟ ਟ੍ਰਾਂਸਫਰ ਨਾਲ ਸਬੰਧਿਤ ਕਈ ਪਹਿਲੂਆਂ ’ਤੇ ਬਾਇਡਨ ਦੀ ਟ੍ਰਾਂਜਿਕਸ਼ਨ ਟੀਮ ਦੇ ਨਾਲ ਚਰਚਾਵਾਂ ਗੱਲਬਾਤ ਹੋ ਰਹੀ ਹੈ। ਬੁੱਧਵਾਰ ਇਕ ਰਿਪੋਰਟ ਅਨੁਸਾਰ ਟੀਮ ਨੀਤੀ ’ਚ ਇਸ ਬਦਲਾਅ ਨੂੰ ਲੈ ਕੇ ਨਾਖੁਸ਼ ਦਿਖ ਰਹੀ ਹੈ, ਕਿਉਂਕਿ ਇਸਦੇ ਚੱਲਦਿਆਂ ਉਹ ਮਹੱਤਵਪੂਰਨ ਡਿਜੀਟਲ ਲਾਭ ਗੁਆ ਦੇਣਗੇ।

Posted By: Ramanjit Kaur