ਵਾਸ਼ਿੰਗਟਨ (ਏਐੱਨਆਈ) : ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਕੁਝ ਨਵੇਂ ਫੀਚਰਸ ਦਾ ਐਲਾਨ ਕੀਤਾ ਹੈ। ਇਨ੍ਹਾਂ ਤਹਿਤ ਆਪਣੀ ਰੁਚੀ ਦੇ ਗਰੁੱਪ ਬਣਾਉਣਾ ਜਾਂ ਉਨ੍ਹਾਂ ਨਾਲ ਜੁੜਨਾ ਅਤੇ ਆਪਣੇ ਫਾਲੋਅਰ ਤੋਂ ਫੀਸ ਵਸੂਲਣ ਵਰਗੇ ਫੀਚਰ ਸ਼ਾਮਲ ਹਨ।

ਫਾਲੋਅਰਸ ਤੋਂ ਕਮਾਈ ਕਰਨ ਦੇ ਬਦਲ ਨੂੰ ਟਵਿੱਟਰ ਨੇ 'ਸੁਪਰ ਫਾਲੋ' ਦਾ ਨਾਂ ਦਿੱਤਾ ਹੈ। ਇਸ ਤਹਿਤ ਯੂਜ਼ਰਸ ਵਧੀਕ ਕੰਟੈਂਟ ਲਈ ਫਾਲੋਅਰਸ ਤੋਂ ਫੀਸ ਲੈ ਸਕਣਗੇ। ਇਹ ਵਧੀਕ ਕੰਟੈਂਟ ਬੋਨਸ ਟਵੀਟ ਜਾਂ ਕਿਸੇ ਕਮਿਊਨਿਟੀ ਗਰੁੱਪ ਦੇ ਐਕਸੈੱਸ ਦੇ ਰੂਪ ਵਿਚ ਹੋ ਸਕਦਾ ਹੈ। ਟਵਿੱਟਰ ਨੇ ਫੇਸਬੁੱਕ ਦੇ ਗਰੁੱਪ ਨਾਲ ਮਿਲਦੇ-ਜੁਲਦੇ ਕਮਿਊਨਿਟੀਜ਼ ਫੀਚਰ ਦਾ ਵੀ ਐਲਾਨ ਕੀਤਾ ਹੈ। ਹਾਲਾਂਕਿ ਅਜੇ ਇਹ ਤੈਅ ਨਹੀਂ ਹੈ ਕਿ ਇਨ੍ਹਾਂ ਫੀਚਰ ਨੂੰ ਲਾਂਚ ਕਦੋਂ ਕੀਤਾ ਜਾਵੇਗਾ।