ਸੈਨ ਫਰਾਂਸਿਸਕੋ (ਏਐੱਫਪੀ) : ਟਵਿਟਰ ਦੇ ਸਹਿ-ਸੰਸਥਾਪਕ ਤੇ ਸੀਈਓ ਜੈਕ ਦੋਰਜੀ ਨੇ ਕਿਹਾ ਕਿ ਆਪਣੇ ਪਰਓਪਕਾਰੀ ਫੰਡ ਰਾਹੀਂ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਲਈ ਆਪਣੀ ਨਿੱਜੀ ਜਾਇਦਾਦ ਨਾਲ ਕਰੀਬ 7500 ਕਰੋੜ ਰੁਪਏ (ਇਕ ਅਰਬ ਡਾਲਰ) ਦਾਨ ਦੇਣਗੇ।

ਦੋਰਜੀ ਨੇ ਮੰਗਲਵਾਰ ਨੂੰ ਇਕ ਟਵੀਟ ਕਰ ਕੇ ਦੱਸਿਆ ਕਿ ਉਹ ਆਪਣੇ ਸ਼ੇਅਰ ਆਪਣੀ ਨਿੱਜੀ ਜਾਇਦਾਦ ਤੋਂ ਡਿਜੀਟਲ ਪੇਮੈਂਟ ਗਰੁੱਪ ਸੁਕੇਅਰ ਨੂੰ ਟਰਾਂਸਫਰ ਕਰ ਦੇਣਗੇ। ਇਹ ਉਨ੍ਹਾਂ ਦੇ ਕਾਰਪੋਰੇਸ਼ਨ ਸਟਾਰਟ ਨਾਲ ਸਬੰਧਤ ਹੋਵੇਗੀ। ਇਸ 'ਚ ਉਨ੍ਹਾਂ ਦੀ ਕੁਲ ਜਾਇਦਾਦ ਦਾ 28 ਫ਼ੀਸਦੀ ਹਿੱਸਾ ਹੈ।

ਉਨ੍ਹਾਂ ਨੇ ਕਿਹਾ, 'ਅਜਿਹਾ ਇਸ ਸਮੇਂ ਕਰਨ ਦੀ ਬਹੁਤ ਜ਼ਰੂਰਤ ਹੈ ਤੇ ਮੈਂ ਆਪਣੇ ਜੀਵਨ ਕਾਲ 'ਚ ਇਸ ਦਾ ਅਸਰ ਦੇਖਣਾ ਚਾਹੁੰਦਾ ਹਾਂ।' ਉਨ੍ਹਾਂ ਕਿਹਾ, 'ਮੈਨੂੰ ਉਮੀਦ ਹੈ ਕਿ ਇਹ ਦੂਜਿਆਂ ਨੂੰ ਵੀ ਕੁਝ ਅਜਿਹਾ ਕਰਨ ਲਈ ਪ੍ਰਰੇਰਿਤ ਕਰਦਾ ਹੈ। ਜ਼ਿੰਦਗੀ ਬਹੁਤ ਛੋਟੀ ਹੈ, ਇਸ ਲਈ ਹੁਣ ਅਸੀਂ ਲੋਕਾਂ ਦੀ ਮਦਦ ਲਈ, ਜੋ ਕਰ ਸਕਦੇ ਹਾਂ, ਉਹ ਸਭ ਕੁਝ ਕਰਾਂਗੇ।' ਦੋਰਜੀ ਨੇ ਕਿਹਾ ਕਿ ਜਦ ਇਹ ਮਹਾਮਾਰੀ ਖਤਮ ਹੋ ਜਾਵੇਗੀ ਤਾਂ ਉਹ ਸਿਹਤ ਤੇ ਲੜਕੀਆਂ ਦੀ ਸਿੱਖਿਆ 'ਤੇ ਧਿਆਨ ਦੇਣਗੇ ਹੀ, ਨਾਲ ਹੀ 'ਕੌਮਾਂਤਰੀ ਮੁੱਲ ਆਮਦਨੀ' ਲਈ ਵੀ ਯਤਨਸ਼ੀਲ ਰਹਿਣਗੇ। ਦੋਰਜੀ ਕੋਲ ਟਵਿੱਟਰ ਤੇ ਸੁਕੇਅਰ ਦੀ ਹਿੱਸੇਦਾਰੀ ਸਮੇਤ ਕੁਲ 3 ਅਰਬ ਡਾਲਰ ਦੀ ਜਾਇਦਾਦ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਲਈ ਕਿਸੇ ਇਕ ਵਿਅਕਤੀ ਵੱਲੋਂ ਦਿੱਤੇ ਜਾਣ ਵਾਲੇ ਦਾਨ 'ਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਰਕਮ ਹੈ। ਇਸ ਅਮਰੀਕੀ ਸਨਅਤਕਾਰ ਨੇ ਇਹ ਰਕਮ ਦੇਣ ਦਾ ਐਲਾਨ ਅਜਿਹੇ ਸਮੇਂ 'ਚ ਕੀਤਾ ਹੈ, ਜਦੋਂ ਅਮਰੀਕਾ ਸਮੇਤ ਪੂਰੀ ਦੁਨੀਆ ਇਸ ਮਹਾਮਾਰੀ ਨਾਲ ਜੂਝ ਰਿਹਾ ਹੈ। ਖਾਸ ਕਰ ਕੇ ਸਭ ਤੋਂ ਵਿਕਸਿਤ ਦੇਸ਼ ਅਮਰੀਕਾ ਦੀ ਇਸ ਮਹਾਮਾਰੀ ਨੇ ਸਿਹਤਮੰਤ ਤੇ ਆਰਥਿਕ ਖੇਤਰ 'ਚ ਲੱਕ ਤੋੜ ਦਿੱਤਾ ਹੈ।

ਧਿਆਨ ਰਹੇ ਕਿ ਦੋਰਜੀ ਟਵਿੱਟਰ ਤੇ ਸੁਕੇਅਰ ਦੋਵੇਂ ਹੀ ਕੰਪਨੀਆਂ ਦੇ ਸੀਈਓ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਹੀ ਤਰ੍ਹਾਂ ਸਟਾਰਟ ਸਮਾਲ ਐੱਲਐੱਲਸੀ ਨਾਂ ਦੀ ਇਕ ਫਾਊਂਡੇਸ਼ਨ ਬਣਾਈ ਹੈ। ਦੋਰਜੀ ਇਸ ਫੰਡ ਨਾਲ ਸਟਾਰਟ ਅਪ ਨੂੰ ਫਾਈਨਾਂਸ ਕਰਦੇ ਹਨ। ਦੋਰਜੀ ਨੇ ਇਕ ਲਿੰਕ ਸਾਂਝਾ ਕੀਤਾ ਹੈ ਕਿ ਜਿਸ ਮੁਤਾਬਕ ਸਟੀਵ ਜਾਬਸ ਦੀ ਵਿਧਵਾ ਲਾਰੇਨ ਪਾਵੇਲ ਜਾਬ ਤੇ ਅਦਾਕਾਰ ਲਿਓਨਾਰਡੋ ਡਿਕਾਰਪੀਓ ਨੇ ਸ਼ੁਰੂ ਕੀਤਾ ਹੈ। ਇਸ ਦਾ ਨਾਂ ਅਮੇਰੀਕਾਜ ਫੂਡ ਫੰਡ ਹੈ।