ਵਾਸ਼ਿੰਗਟਨ, ਏਐੱਨਆਈ : ਅਮਰੀਕਾ ਦੇ ਕਈ ਲੋਕਾਂ ਦੇ ਟਵਿੱਟਰ ਅਕਾਊਂਟ ਹੈਕ ਕਰ ਲਏ ਗਏ ਹਨ। ਬੁੱਧਵਾਰ ਨੂੰ ਹੈਕਰਾਂ ਨੇ ਜਿਨ੍ਹਾਂ ਦੇ ਟਵਿੱਟਰ ਅਕਾਊਂਟ ਨੂੰ ਹੈਕ ਕੀਤਾ, ਉਨ੍ਹਾਂ 'ਚ Microsoft ਦੇ ਸਹਿ ਸੰਸਥਾਪਕ ਬਿਲ ਗੇਟਸ, ਟੇਸਲਾ ਦੇ ਸੀਈਓ Alon Musk, American rapper Kanye West, ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਇਜ਼ਰਾਈਲ ਦੇ ਪ੍ਰਧਾਨ ਮੰਤਰੀ Benjamin Netanyahu, Warren Buffett, Apple, ਉਬਰ ਸਮੇਤ ਕਈ ਹੋਰ ਵਿਅਕਤੀਆਂ ਦੇ ਟਵਿੱਟਰ ਅਕਾਊਂਟ ਨੂੰ ਹੈਕ ਕੀਤਾ ਗਿਆ ਹੈ।

ਟਵਿੱਟਰ ਹੈਂਡਲ ਹੈਕ ਕਰਨ ਤੋਂ ਬਾਅਦ ਇਸ 'ਤੇ ਇਕ ਖ਼ਾਸ ਤਰ੍ਹਾਂ ਦੇ ਮੈਸੇਜ ਪੋਸਟ ਕੀਤੇ ਗਏ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਵੀ ਟਵਿੱਟਰ ਹੈਂਡਲ ਹੈਕ ਕਰ ਲਿਆ ਗਿਆ। ਸੰਦੇਸ਼ ਤੋਂ ਸਪੱਸ਼ਟ ਹੈ ਕਿ Cryptocurrency scam ਦੇ ਉਦੇਸ਼ ਨਾਲ ਅਜਿਹਾ ਕੀਤਾ ਗਿਆ ਹੈ। ਇਹ ਮੈਸੇਜ ਥੋੜ੍ਹੀ ਦੇਰ ਬਾਅਦ ਡਿਲੀਟ ਵੀ ਕਰ ਦਿੱਤੇ ਗਏ।

ਹੈਕ ਕਰਨ ਵਾਲੇ ਨੇ ਮੈਸੇਜ 'ਚ ਇਕ ਲਿੰਕ ਪਾਇਆ ਜਿਸ 'ਤੇ ਬਿਟਕੌਇਨ ਦਾ ਲੈਣ ਦੇਣ ਕੀਤਾ ਜਾ ਸਕਦਾ ਹੈ। ਪੋਸਟ ਕੀਤਾ ਗਿਆ, 'ਤੁਸੀਂ ਸਾਨੂੰ 5000 ਬਿਟਕੌਇਨ ਦੇਣ ਵਾਲੇ ਹੋ।' ਜਾਣਕਾਰੀ ਤੋਂ ਬਾਅਦ ਵੈੱਬਸਾਈਟ ਦੇ ਡੋਮੇਨ ਨੂੰ ਕੈਂਸਲ ਕਰ ਦਿੱਤਾ ਗਿਆ। Amazon ਨੂੰ Founder Jeff Bezos ਤੇ ਬਿਲ ਗੇਟਸ ਦੇ ਟਵਿੱਟਰ ਹੈਂਡਲ ਹੈਕ ਕਰਕੇ ਇਸ ਤਰ੍ਹਾਂ ਦੇ ਪੋਸਟ ਕੀਤੇ ਗਏ।

ਐਪਲ ਦੇ ਆਕਾਊਂਟ 'ਤੇ ਲਿਖਿਆ ਗਿਆ ਕਿ ਤੁਸੀਂ ਆਪਣੇ ਲੋਕਾਂ ਨੂੰ ਕੁਝ ਦੇਣਾ ਚਾਹੁੰਦੇ ਹੋ। ਉਮੀਦ ਹੈ ਕਿ ਤੁਸੀਂ ਵੀ ਸਪੋਰਟ ਕਰੋਗੇ। ਤੁਸੀਂ ਜਿੰਨੇ ਵੀ ਬਿਟਕੌਇਨ ਭੇਜੋਗੇ ਉਨ੍ਹੇ ਡਬਲ ਕਰਕੇ ਵਾਪਸ ਜਾਓਗੇ। ਇਹ ਸਿਰਫ਼ 30 ਮਿੰਟ ਲਈ ਹੈ। ਐਲਨ ਮਸਕ ਦੀ ਪ੍ਰੋਫਾਈਲ 'ਤੇ ਲਿਖਿਆ ਗਿਆ ਹੈ ਕਿ ਕੋਵਿਡ 19 ਦੀ ਵਜ੍ਹਾ ਨਾਲ ਮੈਂ ਲੋਕਾਂ ਨੂੰ ਬਿਟਕੌਇਨ ਕਰ ਕੇ ਦੇ ਰਿਹਾ ਹਾਂ। ਇਹ ਸਭ ਸੁਰੱਖਿਅਤ ਹਨ।

ਥੋੜ੍ਹੀ ਦੇਰ 'ਚ ਹੀ ਇਸ ਤਰ੍ਹਾਂ ਦੇ ਟਵੀਟ ਕਈ ਕੰਪਨੀਆਂ ਦੇ ਹੈਂਡਲ ਤੋਂ ਵੀ ਹੋਣ ਲੱਗੇ। ਐਪਲ ਤੇ ਕਈ ਹੋਰ ਕੰਪਨੀਆਂ ਦੇ ਅਕਾਊਂਟ ਤੋਂ ਵੀ ਬਿਟਕੌਇਨ ਸਕੈਮ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ ਟਵੀਟ 'ਤੇ ਹੀ ਸਵਾਲ ਖੜ੍ਹੇ ਹੋ ਰਹੇ ਹਨ। ਆਖਿਰ ਕਿਸ ਕਮੀ ਦੀ ਵਜ੍ਹਾ ਨਾਲ ਇੰਨੇ ਨਾਮਾਂ ਦੇ ਟਵਿੱਟਰ ਹੈਂਡਲ ਹੈਕ ਹੋ ਗਏ? ਇਸ ਦਾ ਮਤਲਬ ਟਵਿੱਟਰ 'ਚ ਕੋਈ ਅਜਿਹਾ Loophole ਹੈ ਜਿਸ ਦੇ ਚੱਲਦੇ ਕਿਸੇ ਵੀ Privacy ਸੁਰੱਖਿਅਤ ਨਹੀਂ ਹੈ।


ਜਾਣੋ ਟਵਿੱਟਰ ਨੇ ਕੀ ਕਿਹਾ


ਉਥੇ ਹੀ ਇਸ ਘਟਨਾ ਤੋਂ ਬਾਅਦ ਟਵਿੱਟਰ ਨੇ ਕਿਹਾ ਕਿ ਸਾਨੂੰ ਟਵਿੱਟਰ ਅਕਾਊਂਟ ਹਾਈਜੈਕ ਹੋਣ ਦੀ ਜਾਣਕਾਰੀ ਹੈ। ਫਿਲਹਾਲ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਨਾਲ ਹੀ ਇਸ ਨੂੰ ਦਰੁਸਤ ਕਰਨ ਲਈ ਕਦਮ ਚੁੱਕ ਰਹੇ ਹਨ। ਅਸੀਂ ਜਲਦ ਹੀ ਸਭ ਨੂੰ ਅਪਡੇਟ ਕੀਤਾ ਜਾਵੇਗਾ। ਟਵਿੱਟਰ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਿਸ ਦੇ ਚੱਲਦੇ ਯੂਜ਼ਰ ਆਪਣੇ ਟਵਿੱਟਰ ਅਕਾਊਂਟ ਨਾਲ ਟਵੀਟ ਨਹੀਂ ਕਰ ਪਾ ਰਹੇ ਤੇ ਹੀ ਪਾਸਵਰਡ ਰਿਸੈੱਟ ਕਰ ਪਾ ਰਹੇ ਹਨ।

Posted By: Rajnish Kaur