v> ਵਾਸ਼ਿੰਗਟਨ, ਏਜੰਸੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਖ਼ਬਰਦਾਰ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਕੋਰੋਨਾ ਪਸਾਰੇ ਲਈ ਚੀਨ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਅਮਰੀਕੀ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਬੀਜਿੰਗ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਕੋਰੋਨਾ ਵਾਇਰਸ ਦੇ ਆਲਮੀ ਪਸਾਰੇ ਲਈ ਅਮਰੀਕਾ ਨੇ ਸਾਫ਼ ਤੌਰ 'ਤੇ ਚੀਨ ਨੂੰ ਦੋਸ਼ੀ ਠਹਿਰਾਇਆ ਹੈ। ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਚੀਨ ਦੇ ਗ਼ੈਰ-ਪਾਰਦਰਸ਼ਤਾ ਤੇ ਅਸਹਿਯੋਗੀ ਰਵੱਈਏ ਕਾਰਨ ਹੀ ਇਸ ਦਾ ਤੇਜ਼ੀ ਨਾਲ ਪਸਾਰਾ ਹੋਇਆ। ਉਨ੍ਹਾਂ ਚੀਨ ਦੇ ਇਸ ਰੁਖ਼ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਟਰੰਪ ਨੇ ਚੀਨ ਦੀ ਭੂਮਿਕਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

Posted By: Seema Anand