ਜੇਐੱਨਐੱਨ, ਵਾਸ਼ਿੰਗਟਨ : ਦੁਨੀਆ ਭਰ 'ਚ ਕੋਰੋਨਾ ਵੈਕਸੀਨ ਦੇ ਕਲੀਨਿਕਲ ਟਰਾਇਲ ਚੱਲ ਰਹੇ ਹਨ। ਅਮਰੀਕਾ, ਬ੍ਰਿਟੇਨ, ਰੂਸ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਇਸ ਸਮੇਂ ਆਪਣੀ-ਆਪਣੀ ਕੋਰੋਨਾ ਵੈਕਸੀਨ ਦਾ ਇਨਸਾਨਾਂ 'ਤੇ ਇਲਾਜ ਕਰ ਰਹੇ ਹਨ। ਕੋਰੋਨਾ ਵੈਕਸੀਨ ਬਣਾਉਣ ਦੀ ਜੱਦੋ-ਜਹਿਦ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਬਿਆਨ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਇਕ ਬਿਆਨ 'ਚ ਇਸ ਸਾਲ 3 ਨਵੰਬਰ ਤਕ ਕੋਰੋਨਾ ਵੈਕਸੀਨ ਦੀ ਉਮੀਦ ਪ੍ਰਗਟਾਈ ਹੈ।

ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਦੇ ਆਖਿਰ ਤਕ ਕੋਰੋਨਾ ਵਾਇਰਸ ਦੀ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਕੋਰੋਨਾ ਦੀ ਵੈਕਸੀਨ ਅਮਰੀਕੀ ਰਾਸ਼ਟਰਪਤੀ ਚੋਣਾਂ ਯਾਨੀ 3 ਨਵੰਬਰ ਤਕ ਬਣ ਕੇ ਤਿਆਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਕੋਰੋਨਾ ਵੈਕਸੀਨ ਆਉਣ ਵਾਲੇ ਚੋਣਾਂ 'ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਮੁਹਿੰਮ ਦਾ ਟੀਚਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣਾ ਹੈ। ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਇਕ ਸਭਾ 'ਚ ਇਸ ਦੇ ਸੰਕੇਤ ਦਿੱਤੇ ਸਨ। ਉਸ ਸਮੇਂ ਵੀ ਉਨ੍ਹਾਂ ਕਿਹਾ ਸੀ ਕਿ 2020 ਦੇ ਅੰਤ ਤਕ ਅਸੀਂ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਵਾਂਗੇ।

ਅਮਰੀਕਾ ਦੀ ਜੈਵ ਤਕਨੀਕ ਕੰਪਨੀ ਮਾਡਰਨਾ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ 'ਚ ਜੁਟੀ ਹੋਈ ਹੈ। ਅਮਰੀਕਾ 'ਚ ਫਿਲਹਾਲ ਮਾਡਰਨਾ ਦੀ ਕੋਰੋਨਾ ਵੈਕਸੀਨ ਦਾ ਟਰਾਇਲ ਤੀਜੇ ਪੜਾਅ 'ਚ ਪਹੁੰਚ ਗਿਆ ਹੈ। ਇਸ ਦੇ ਚੱਲਦਿਆਂ ਤੀਜੇ ਪੜਾਅ ਦੀ ਪ੍ਰਕਿਰਿਆ 'ਚ ਵੈਕਸੀਨ ਤੋਂ ਜ਼ਿਆਦਾ ਉਮੀਦਾਂ ਲਗਾਈਆਂ ਗਈਆਂ ਹਨ। ਇਸ ਵੈਕਸੀਨ 'ਤੇ ਟਰੰਪ ਪ੍ਰਸ਼ਾਸਨ ਦੀਆਂ ਨਜ਼ਰਾਂ ਵੀ ਹਨ। ਟਰੰਪ ਪ੍ਰਸ਼ਾਸਨ ਨੂੰ ਇਸ ਤੋਂ ਕਾਫੀ ਉਮੀਦ ਹੈ।

Posted By: Amita Verma