ਵਾਸ਼ਿੰਗਟਨ (ਏਐੱਨਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਹਾਰਨ ਤੋਂ ਬਾਅਦ ਹੁਣ ਜੀ-20 ਵਰਗੇ ਕੌਮਾਂਤਰੀ ਸਿਖਰ ਸੰਮੇਲਨ 'ਚ ਵੀ ਰੁਚੀ ਨਹੀਂ ਦਿਖਾ ਰਹੇ। ਸਿਖਰ ਸੰਮੇਲਨ ਦੇ ਕੋਰੋਨਾ ਮਹਾਮਾਰੀ 'ਤੇ ਚੱਲ ਰਹੇ ਸੈਸ਼ਨ ਤੋਂ ਟਰੰਪ ਗਾਇਬ ਹੋ ਗਏ ਤੇ ਬਾਅਦ 'ਚ ਉਹ ਵਾਸ਼ਿੰਗਟਨ ਦੇ ਬਾਹਰ ਆਪਣੇ ਗੋਲਫ ਕੋਰਸ 'ਚ ਦੇਖੇ ਗਏ।

ਪਿਛਲੇ ਇਕ ਹਫ਼ਤੇ ਤੋਂ ਇਸ ਗੱਲ ਦੇ ਕਿਆਸ ਲੱਗ ਰਹੇ ਸਨ ਕਿ ਜੀ-20 ਸਿਖਰ ਸੰਮੇਲਨ 'ਚ ਡੋਨਾਲਡ ਟਰੰਪ ਹਿੱਸਾ ਲੈਣਗੇ ਵੀ ਜਾਂ ਨਹੀਂ। ਸੰਮੇਲਨ ਦੀ ਸ਼ੁਰੂਆਤ 'ਚ ਉਹ ਵਿਸ਼ਵ ਦੇ ਦੋ ਦਰਜਨ ਚੋਟੀ ਦੇ ਨੇਤਾਵਾਂ ਨਾਲ ਦਿਖਾਈ ਦਿੱਤੇ। ਸੰਮੇਲਨ 'ਚ 13 ਮਿੰਟ ਤਕ ਰਹਿਣ ਦੌਰਾਨ ਵੀ ਉਹ ਰਾਸ਼ਟਰਪਤੀ ਚੋਣਾਂ ਦੇ ਸਬੰਧ 'ਚ ਉਨ੍ਹਾਂ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੇ ਸਬੰਧ 'ਚ ਟਵੀਟ ਕਰਨ 'ਚ ਰੁੱਝੇ ਰਹੇ। ਇਸ ਤੋਂ ਬਾਅਦ ਉੱਥੋਂ ਉੱਠ ਕੇ ਚਲੇ ਗਏ। ਬਾਅਦ 'ਚ ਉਨ੍ਹਾਂ ਵਾਸ਼ਿੰਗਟਨ ਦੇ ਬਾਹਰੀ ਖੇਤਰ 'ਚ ਬਣੇ ਉਨ੍ਹਾਂ ਦੇ ਗੋਲਫ ਕੋਰਸ 'ਚ ਦੇਖਿਆ ਗਿਆ।

ਉਸ ਸਮੇਂ ਸਿਖਰ ਸੰਮੇਲਨ 'ਚ ਕੋਰੋਨਾ ਮਹਾਮਾਰੀ ਦੀਆਂ ਤਿਆਰੀਆਂ ਦੇ ਸਬੰਧ 'ਚ ਦੁਨੀਆ ਦੇ ਮੁੱਖ ਨੇਤਾ ਵਿਚਾਰ-ਵਟਾਂਦਰਾ ਕਰ ਰਹੇ ਸਨ। ਸੀਐੱਨਐੱਨ ਮੁਤਾਬਕ ਚੋਣ ਹਾਰਨ ਤੋਂ ਬਾਅਦ ਟਰੰਪ ਦੀਆਂ ਕੌਮਾਂਤਰੀ ਪੱਧਰ 'ਤੇ ਚੱਲ ਰਹੀਆਂ ਸਰਗਰਮੀਆਂ 'ਚ ਰੁਚੀ ਘੱਟ ਹੋ ਗਈ ਹੈ। ਸੰਮੇਲਨ 'ਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਨੇਤਾ ਹਾਲ ਹੀ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੂੰ ਵਧਾਈ ਦੇ ਚੁੱਕੇ ਹਨ।

Posted By: Sunil Thapa